Skip to main content
Gee 98News
Menu
ਪੰਜਾਬ
ਸਾਹਿਤ
ਸਿਹਤ
ਸਿੱਖਿਆ
ਖੇਤੀਬਾੜੀ
ਮਨੋਰੰਜਨ
Facebook
Youtube
ਚੰਨੀ ਨੇ ਖਿਸਕਾਈ ਕੰਨੀ.. ਅਖੇ ਰਾਜਪਾਲ ਨਹੀਂ ਮੰਨਦਾ
Nirmal Pandori
January 1, 2022
5:12 pm
No Comments
ਬਰਨਾਲਾ, 01 ਜਨਵਰੀ (ਨਿਰਮਲ ਸਿੰਘ ਪੰਡੋਰੀ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉੱਪਰ ਵੱਡਾ ਇਲਜ਼ਾਮ ਲਾਉਂਦੇ ਹੋਏ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ 100 ਦਿਨਾਂ ਦਾ ਲੇਖਾ ਜੋਖਾ ਪੇਸ਼ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਫਾਈਲ ਰਾਜਪਾਲ ਜੀ ਦੱਬੀ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਮੰਤਰੀਆਂ ਨੂੰ ਨਾਲ ਲੈ ਕੇ ਰਾਜਪਾਲ ਨੂੰ ਮਿਲਣਗੇ। ਆਪਣੀ ਸਰਕਾਰ ਦੇ ਕਾਰਜਕਾਲ ਦੇ ਕੁਝ ਦਿਨ ਬਾਕੀ ਰਹਿਣ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਦਿੱਤੇ ਇਸ ਬਿਆਨ ਨੂੰ ਕੱਚੇ ਮੁਲਾਜ਼ਮ ਢੀਠਤਾਈ ਦੀ ਹੱਦ ਦੱਸ ਰਹੇ ਹਨ ਕਿਉਂਕਿ ਚੋਣ ਜ਼ਾਬਤਾ ਲੱਗਣ ’ਚ ਕੁਝ ਦਿਨ ਹੀ ਬਾਕੀ ਹਨ। ਕੱਚੇ ਮੁਲਾਜ਼ਮਾਂ ਨੇ ਪੰਜਾਬ ਕਾਂਗਰਸ ਨੂੰ ਚੇਤੇ ਕਰਵਾਇਆ ਕਿ ਪੱਕੇ ਕਰਨ ਸੰਬੰਧੀ ਵਾਅਦਾ ਪੂਰਾ ਨਾ ਹੋਇਆ ਤਾਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੂੰ ਰੋਹ ਦਾ ਸਾਹਮਣਾ ਕਰਨਾ ਪਵੇਗਾ। ਕੱਚੇ ਮੁਲਾਜ਼ਮ ਮਹਿਸੂਸ ਕਰ ਰਹੇ ਹਨ ਕਿ ਮੁੱਖ ਮੰਤਰੀ ਨੇ ਪੱਕੇ ਕਰਨ ਦੇ
ਵਾਅਦੇ ਸੰਬੰਧੀ ਟੇਢੇ ਢੰਗ ਨਾਲ ਹੱਥ ਜੋੜ ਦਿੱਤੇ ਹ
ਨ।
Prev
Previous
ਮਜੀਠਾ ’ਚ ਫ਼ੇਰ ਮਜੀਠੀਆ ਬਨਾਮ ਮਜੀਠੀਆ..!
Next
ਨਵੇਂ ਵਰ੍ਹੇ ਦੀ ਪਹਿਲੀ ਸਵੇਰ .. ਪੁਲਿਸ ਨੇ ਲਿਆ ਰੱਬ ਦਾ ਓਟ ਆਸਰਾ
Next
ਤਾਜ਼ਾ ਖਬਰਾਂ
ਬਰਨਾਲਾ ‘ਚ ਐਡਵੋਕੇਟ ਜਤਿੰਦਰ ਕੁਮਾਰ ਨੇ ਜਿੱਤ ਲਈ ਵਕੀਲਾਂ ਦੇ ਪ੍ਰਧਾਨ ਦੀ ਬਾਜ਼ੀ
ਪੰਜਾਬ ਦੇ ਸਿੱਖਿਆ ਮੰਤਰੀ “ਇੱਕੋ ਸਮੇਂ” ਕੈਨੇਡਾ ਤੇ ਪੰਜਾਬ ‘ਚ ਪ੍ਰਗਟ ਹੋਏ… ਮਾਮਲਾ ਹਾਈਕੋਰਟ ਪੁੱਜਿਆ
ਪਿੰਡ ਛੀਨੀਵਾਲ ਕਲਾਂ ‘ਚ ਗਰਾਂਟ ‘ਚ ਗੜਬੜੀ ਦੇ ਦੋਸ਼ਾਂ ਦੀ ਪੜ੍ਹਤਾਲ ਪੂਰੀ…ਪੰਚਾਇਤ ਵਿਭਾਗ ‘ਚ ਛਾਈ ਚੁੱਪ
aap ਨੇ ਅਮਨ ਅਰੋੜਾ ਨੂੰ ਬਾਹਰ ਕੱਢ ਕੇ ਸੀਐਮ ਭਗਵੰਤ ਮਾਨ ਦੇ OSD ਘੁੰਮਣ ਨੂੰ ਕੌਮੀ ਕਾਰਜਕਰਨੀ ਸੀ ਕੀਤਾ ਸ਼ਾਮਿਲ…!
DA ਦੇ ਮੁੱਦੇ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ
ਚੋਣ ਕਮਿਸ਼ਨ ਵੱਲੋਂ ਪੰਜਾਬ, ਯੂਪੀ ਸਣੇ ਪੰਜ ਰਾਜਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ
ਪੰਜਾਬ ‘ਚ ਪੱਕਾ DGP ਨਿਯੁਕਤ ਨਾ ਕਰਨ ਦੇ ਮਾਮਲੇ ‘ਚ ਹਾਈਕੋਰਟ ਨੇ ਸੱਦ ਲਈ ਪੰਜਾਬ ਸਰਕਾਰ
ਪੁੱਠਾ ਪੈ ਗਿਆ ਮਾਮਲਾ… ਸਜ਼ਾ ਰੱਦ ਕਰਵਾਉਣ ਹਾਈਕੋਰਟ ਪੁੱਜੇ ਦੋਸ਼ੀ ਦੀ ਜ਼ਮਾਨਤ ਰੱਦ ਕਰਕੇ ਹਾਈਕੋਰਟ ਨੇ ਜੇਲ੍ਹ ਭੇਜਿਆ
ਸੁਖਪਾਲ ਖਹਿਰਾ ਤੇ ਮਜੀਠੀਆ ਡਾ. ਗੁਰਪ੍ਰੀਤ ਕੌਰ ਦੇ ਖ਼ਿਲਾਫ਼ ਨਹੀਂ ਪਾਉਣਗੇ ਕੋਈ ਪੋਸਟ…ਅਦਾਲਤੀ ਹੁਕਮ
Breaking news.. ਸਰਕਾਰੀ ਮੁਲਾਜ਼ਮਾਂ ਨੇ ਹੜ੍ਹਤਾਲ ਕੀਤੀ ਖ਼ਤਮ
Facebook
Whatsapp
error:
Content is protected !!