ਬਰਨਾਲਾ, 01 ਜਨਵਰੀ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਪੁਲਿਸ ਵੱਲੋਂ ਨਵੇਂ ਵਰ੍ਹੇ ਦੀ ਪਹਿਲੀ ਸਵੇਰ ਪੁਲਿਸ ਲਾਈਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀਮਤੀ ਅਲਕਾ ਮੀਨਾ, ਐਸਐਸਪੀ ਅਤੇ ਸ਼੍ਰੀ ਕੁਲਦੀਪ ਸਿੰਘ ਸੋਹੀ, ਐਸ.ਪੀ. (ਹੈੱਡਕੁਆਟਰ) ਨੇ ਹਾਜ਼ਰੀਨ ਪੁਲਿਸ ਮੁਲਾਜ਼ਮਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਨਾ ਦਿੱਤੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੁਰਮ ਰਹਿਤ ਸਮਾਜ ਸਿਰਜਣ ਲਈ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਦਾ ਸਹਿਯੋਗ ਕਰਨ। ਇਸ ਮੌਕੇ ਡੀਜੀਪੀ ਦੀਆਂ ਹਦਾਇਤਾਂ ਅਨੁਸਾਰ ਸੇਵਾ ਮੁਕਤ ਪੁਲਿਸ ਕਰਮਚਾਰੀਆਂ (ਸੀਨੀਅਰ ਸਿਟੀਜ਼ਨ) ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੀ ਬਲਦੇਵ ਸਿੰਘ, ਪ੍ਰਧਾਨ ਜ਼ਿਲਾ ਪੰਜਾਬ ਪੁਲਿਸ ਪੈੱਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਅਤੇ ਸ਼੍ਰੀ ਗਮਦੂਰ ਸਿੰਘ, ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ-2 ਨੇ ਸੇਵਾ ਮੁਕਤ ਪੁਲਿਸ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੱਸਿਆ ਅਤੇ ਜ਼ਿਲਾਂ ਪੁਲਿਸ ਮੁਖੀ ਨੇ ਇਹ ਸਮੱਸਿਆਵਾਂ/ਮੰਗਾਂ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਲਿਖ ਕੇ ਭੇਜਣ ਦਾ ਭਰੋਸਾ ਦਿੱਤਾ।
ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਸਮੇਂ ਮਿਸ ਹਰਬੰਤ ਕੌਰ ਕਪਤਾਨ ਪੁਲਿਸ (ਪੀ.ਬੀ.ਆਈ) , ਸ਼੍ਰੀ ਦਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਸਥਾਨਕ), ਸ਼੍ਰੀ ਰਵਿੰਦਰ ਸਿੰਘ ਉੱਪ ਕਪਤਾਨ ਪੁਲਿਸ (ਡੀ) , ਸ਼੍ਰੀ ਰਾਮ ਜੀ ਉਪ ਕਪਤਾਨ ਪੁਲਿਸ (ਹੋਮੀਸਾਈਡ ਐਂਡ ਫੋਰੈਸਿੰਕ) , ਸ਼੍ਰੀ ਲਖਵੀਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ, ਸ਼੍ਰੀ ਬਲਜੀਤ ਸਿੰਘ ਬਰਾੜ ਡੀਐਸਪੀ ਤਪਾ, ਸ਼੍ਰੀ ਜਤਿੰਦਰਪਾਲ ਸਿੰਘ ਡੀਐਸਪੀ ਮਹਿਲਕਲਾਂ ਅਤੇ ਸਮੂਹ ਮੁੱਖ ਅਫ਼ਸਰ ਥਾਣਾ ਅਤੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
