Gee 98News

ਸਾਰਾ ਪਰਿਵਾਰ ਹੀ ਭਾਖੜਾ ਨਹਿਰ ਵਿੱਚ ਡੁੱਬ ਗਿਆ

ਬਰਨਾਲਾ,03 ਜਨਵਰੀ (ਨਿਰਮਲ ਸਿੰਘ ਪੰਡੋਰੀ) : ਬਠਿੰਡਾ ਜ਼ਿਲੇ ਦੇ ਸ਼ਹਿਰ ਰਾਮਪੁਰਾ ਫੂਲ ਲਈ ਨਵਾਂ ਸਾਲ ਦੁੱਖਾਂ ਦਾ ਪਹਾੜ ਲੈ ਕੇ ਆਇਆ। ਸ਼ਹਿਰ ਦੇ ਇੱਕ ਪਰਿਵਾਰ ਨਾਲ ਵਾਪਰੀ ਬੇਹੱਦ ਮੰਦਭਾਗੀ ਘਟਨਾ ਨੇ ਸਮੁੱਚੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਰਾਮਪੁਰਾ ਸ਼ਹਿਰ ਦੇ ਵਾਸੀ ਜਸਵਿੰਦਰ ਕੁਮਾਰ (ਬੱਬਲੀ ਬਾਹੀਆ) ਦੇ ਪਰਿਵਾਰ ’ਤੇ ਉਸ ਵੇਲੇ ਕਹਿਰ ਵਾਪਰ ਗਿਆ ਜਦ ਬੀਤੀ ਰਾਤ ਮਾਤਾ ਮਨਸ਼ਾ ਦੇਵੀ ਤੋਂ ਵਾਪਸ ਆਉਦੇ ਹੋਏ ਕਰੀਬ 11.30 ਵਜੇ ਉਨਾਂ ਦੀ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਬੱਬਲੀ ਬਾਹੀਆ, ਉਨਾਂ ਦੀ ਪਤਨੀ ਨੀਲਮ ਗਰਗ, ਦੋ ਬੇਟੀਆਂ ਸੁਮੀਤਾ ਗਰਗ ਅਤੇ ਈਸਕਾ ਗਰਗ ਅਤੇ ਛੋਟਾ ਪੁੱਤਰ ਪੀਰੂ ਗਰਗ ਨਹਿਰ ਵਿੱਚ ਡੁੱਬ ਗਏ। ਇਸ ਦੁਰਘਟਨਾ ਤੋਂ ਬਾਅਦ ਪੂਰੇ ਰਾਮਪੁਰਾ ਵਿੱਚ ਸੋਗ ਦੀ ਲਹਿਰ ਦੌੜ ਗਈ।

error: Content is protected !!