Skip to main content

Gee 98News

ਸੁਰਾਂ ਦੀ ਮਲਿਕਾ ਓਮੀਕਰੋਨ ਦੀ ਲਪੇਟ ’ਚ

ਚੰਡੀਗੜ, 11 ਜਨਵਰੀ (ਜੀ98 ਨਿਊਜ਼) : ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਪੈਰ ਪਸਾਰ ਰਹੀ ਹੈ। ਵੱਡੇ ਸਿਆਸੀ ਆਗੂਆਂ ਅਤੇ ਸਮਾਜਿਕ ਹਸਤੀਆਂ ਦੇ ਓਮੀਕਰੋਨ ਦੀ ਲਪੇਟ ਵਿੱਚ ਆਉਣ ਦੀਆਂ ਖ਼ਬਰਾਂ ਹਨ। ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਵੀ ਕੋਰੋਨਾ ਦੀ ਲਪੇਟ ’ਚ ਆਈ ਹੈ, ਜਿਨਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਲਤਾ ਮੰਗੇਸ਼ਕਰ ਦੀ ਉਮਰ 92 ਸਾਲ ਹੈ, ਲੰਮੀ ਉਮਰ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਲਤਾ ਮੰਗੇਸ਼ਕਰ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾ ਰਿਹਾ ਹੈ। ਹਸਪਤਾਲ ਵੱਲੋਂ ਜਾਰੀ ਸੂਚਨਾ ਅਨੁਸਾਰ ਲਤਾ ਮੰਗੇਸ਼ਕਰ ਵਿੱਚ ਓਮੀਕਰੋਨ ਦੇ ਮੁੱਢਲੇ ਲੱਛਣ ਪਾਏ ਗਏ ਹਨ। ਲਤਾ ਮੰਗੇਸ਼ਕਰ ਦੇ ਦੇਸ਼ ਵਿਦੇਸ਼ ਵਸਦੇ ਚਹੇਤਿਆਂ ਵੱਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।

error: Content is protected !!