Gee 98News

ਪਰਸ਼ੋਤਮ ਬੱਲੀ ਨੂੰ ਮਿਲਿਆ ਪਲੇਠਾ ਸਾਧੂਰਾਮ ਸੂਦ ਐਵਾਰਡ

ਬਰਨਾਲਾ, 11 ਜਨਵਰੀ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਤੋਂ ਸੀਨੀਅਰ ਪੱਤਰਕਾਰ ਪਰਸ਼ੋਤਮ ਬੱਲੀ ਨੂੰ ਪਹਿਲੇ ਸਾਧੂਰਾਮ ਸੂਦ ਯਾਦਗਾਰੀ ਪੱਤਰਕਾਰਤਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸੀਨੀਅਰ ਪੱਤਰਕਾਰ ਕੁਲਦੀਪ ਸੂਦ ਦੇ ਪਰਿਵਾਰ ਵੱਲੋਂ ਹਰ ਵਰੇ ਪੱਤਰਕਾਰਤਾ ਦੇ ਖ਼ੇਤਰ ਵਿੱਚ ਕੰਮ ਕਰ ਰਹੇ ਇੱਕ ਪੱਤਰਕਾਰ ਨੂੰ ਦਿੱਤਾ ਜਾਇਆ ਕਰੇਗਾ। ਇਸ ਐਵਾਰਡ ਵਿੱਚ 5100 ਨਗ਼ਦ ਰਾਸ਼ੀ, ਯਾਦਗਾਰੀ ਚਿੰਨ ਅਤੇ ਪ੍ਰਸੰਸਾ ਪੱਤਰ ਹੋਣਗੇ। ਪਰਸ਼ੋਤਮ ਬੱਲੀ ਨੂੰ ਇਹ ਪਲੇਠਾ ਐਵਾਰਡ ਉੱਘੇ ਸਰਜਨ ਡਾ. ਰਾਜਵੰਸ਼ ਸੂਦ ਵੱਲੋਂ ਏਕਤਾ ਪ੍ਰੈਸ ਕਲੱਬ ਬਰਨਾਲਾ ਦੇ ਸਲਾਨਾ ਸਮਾਗਮ ’ਚ ਭੇਂਟ ਕੀਤਾ ਗਿਆ। ਇਸ ਮੌਕੇ ਪਰਸ਼ੋਤਮ ਬੱਲੀ ਨੇ ਕਿਹਾ ਕਿ ਇਹ ਐਵਾਰਡ ਬਤੌਰ ਪੱਤਰਕਾਰ ਮੇਰੇ ਵੱਲੋਂ ਸਮਾਜ ਪ੍ਰਤੀ ਨਿਭਾਈ ਜ਼ਿੰਮੇਵਾਰੀ ਦਾ ਸਨਮਾਨ ਹੈ, ਇਸ ਨਾਲ ਮੇਰੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਕਿਹਾ ਕਿ ਪਰਸ਼ੋਤਮ ਬੱਲੀ ਦੀ ਇਸ ਐਵਾਰਡ ਲਈ ਚੋਣ ਸੁਚੱਜਾ ਫ਼ੈਸਲਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੀਨੀਅਰ ਪੱਤਰਕਾਰ ਅਤੇ ਲੇਖਕ ਵੀ ਹਾਜ਼ਰ ਸਨ।

error: Content is protected !!