Gee 98News

ਦੋ ਸਰਕਾਰੀ ਅਧਿਆਪਕਾਵਾਂ ’ਤੇ ਚੋਣ ਕਮਿਸ਼ਨ ਦੀ ਗਾਜ਼ ਡਿੱਗੀ, ਮੁਕੱਦਮਾ ਦਰਜ

ਚੰਡੀਗੜ, 16 ਜਨਵਰੀ (ਨਿਰਮਲ ਸਿੰਘ ਪੰਡੋਰੀ ) : ਚੋਣ ਡਿਊਟੀ ਸੰਬੰਧੀ ਲਾਪਰਵਾਹੀ ਵਰਤਣ ਵਾਲੀਆਂ ਦੋ ਅਧਿਆਪਕਾਵਾਂ ਖਿਲਾਫ਼ ਐਸਡੀਐਮ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਇੱਕ ਅਧਿਆਪਕਾ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਹੈ ਜਦ ਕਿ ਦੂਜੀ ਅਧਿਆਪਕਾ ਮੈਡੀਕਲ ਛੁੱਟੀ ’ਤੇ ਹੈ। ਜਾਣਕਾਰੀ ਅਨੁਸਾਰ ਲਾਲੜੂ ਦੇ ਸੀਨੀਅਰ ਸੰਕੈਡਰੀ ਸਕੂਲ ਦੀਆਂ ਦੋ ਅਧਿਆਪਕਾਵਾਂ ਦੀ ਅਕਤੂਬਰ 2021 ’ਚ ਬੀਐਲਓ ਡਿਊੁਟੀ ਲਗਾਈ ਗਈ ਸੀ ਪਰ ਦੋਵੇਂ ਅਧਿਆਪਕਾਵਾਂ ਨੇ ਨਾ ਤਾਂ ਡਿਊਟੀ ਕੀਤੀ ਅਤੇ ਨਾ ਹੀ ਸੰਬੰਧਿਤ ਉਚ ਅਧਿਕਾਰੀਆਂ ਨੂੰ ਕਾਰਨ ਦੱਸਿਆ। ਜਦ ਇਸ ਸੰਬੰਧੀ ਡੇਰਾਬਸੀ ਦੀ ਐਸਡੀਐਮ -ਕਮ ਰਿਟਰਨਿੰਗ ਅਫ਼ਸਰ ਦੇ ਧਿਆਨ ਵਿੱਚ ਆਇਆ ਤਾਂ ਉਨਾਂ ਦੋਵੇਂ ਅਧਿਆਪਕਾਵਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 32 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਮਾਨਤਯੋਗ ਜੁਰਮ ਹੋਣ ਕਰਕੇ ਗਿ੍ਰਫ਼ਤਾਰ ਕੀਤੀ ਅਧਿਆਪਕਾ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ।

error: Content is protected !!