Skip to main content

Gee 98News

ਪੰਜਾਬ ’ਚ ਆਪ ਨੂੰ 31 ਮਾਰਚ ਦੀ ਬੇਸਬਰੀ ਨਾਲ ਉਡੀਕ ..!

ਬਰਨਾਲਾ, 14 ਮਾਰਚ (ਨਿਰਮਲ ਸਿੰਘ ਪੰਡੋਰੀ) : ਪੰਜਾਬ ਤੋਂ ਪੰਜ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਵੋਟਾਂ 31 ਮਾਰਚ ਨੂੰ ਪੈਣਗੀਆਂ। ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ 14 ਮਾਰਚ ਤੋਂ 21 ਮਾਰਚ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ, 22 ਮਾਰਚ ਨੂੰ ਪੜਤਾਲ ਹੋਵੇਗੀ ਅਤੇ 24 ਮਾਰਚ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖ਼ਰੀ ਤਰੀਕ ਹੋਵੇਗੀ। 31 ਮਾਰਚ ਨੂੰ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਸਾਮ ਤੱਕ ਨਤੀਜਾ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ’ਚ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ, ਨਰੇਸ਼ ਗੁਜਰਾਲ, ਸਮਸੇਰ ਸਿੰਘ ਦੂਲੋ ਅਤੇ ਸਵੇਤ ਮਲਿਕ ਦੀ ਰਾਜ ਸਭਾ ਮੈਂਬਰੀ ਦੀ ਮਿਆਦ 9 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਆਮ ਆਦਮੀ ਪਾਰਟੀ ਨੂੰ ਰਾਜ ਸਭਾ ਮੈਂਬਰਾਂ ਦੀ ਚੋਣ ਸੰਬੰਧੀ ਬੇਸਬਰੀ ਨਾਲ ਉਡੀਕ ਹੈ ਕਿਉਂਕਿ ਵਿਧਾਇਕਾਂ ਦੀ ਗਿਣਤੀ ਦੇ ਹਿਸਾਬ ਨਾਲ ਪਾਰਟੀ ਦੇ ਵੱਡੇ ਆਗੂ ਰਾਜ ਸਭਾ ਜਾਣਗੇ।

error: Content is protected !!