Gee 98News

ਪਤਨੀ ਦਾ ਸਸਕਾਰ ਕਰਕੇ ਘਰ ਆਇਆ.. ਪਤੀ ਵੀ ਚੱਲ ਵਸਿਆ

ਬਰਨਾਲਾ, 31 ਮਾਰਚ (ਨਿਰਮਲ ਸਿੰਘ ਪੰਡੋਰੀ) : ਜ਼ਿਲ੍ਹੇ ਦੇ ਪਿੰਡ ਪੱਖੋ ਕਲਾਂ ਵਿਖੇ ਇੱਕ ਵਿਅਕਤੀ ਆਪਣੀ ਪਤਨੀ ਦਾ ਅੰਤਮ ਸਸਕਾਰ ਕਰਕੇ ਸਮਸ਼ਾਨਘਾਟ ਤੋਂ ਘਰ ਆਇਆ ਤਾਂ ਅੱਗੇ ਉਸ ਦੀ ਮੌਤ ਦੇ ਜਮਦੂਤ ਖੜੇ ਸਨ। ਜਾਣਕਾਰੀ ਅਨੁਸਾਰ ਪਿੰਡ ਪੱਖੋ ਕਲਾਂ ਵਾਸੀ ਸਤਪਾਲ ਸਿੰਘ ਦੀ ਪਤਨੀ ਪਰਮਜੀਤ ਕੌਰ, ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ, ਦੀ ਮੌਤ ਹੋ ਗਈ ਸੀ। ਆਪਣੇ ਰਿਸ਼ਤੇਦਾਰਾਂ, ਪਿੰਡ ਵਾਸੀਆਂ ਨਾਲ ਆਪਣੀ ਪਤਨੀ ਪਰਮਜੀਤ ਕੌਰ ਦਾ ਸਸਕਾਰ ਕਰਕੇ ਜਦ ਸਤਪਾਲ ਸਿੰਘ ਘਰ ਆ ਗਿਆ ਤਾਂ ਕੁਝ ਸਮੇਂ ਬਾਅਦ ਉਹ ਪਾਣੀ ਲੈਣ ਲਈ ਆਪਣੇ ਘਰ ਲੱਗੀ ਪਾਣੀ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਉਸ ਨੂੰ ਜਬਰਦਸਤ ਕਰੰਟ ਲੱਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੁਖਦ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵਿੱਚ ਸਤਪਾਲ ਸਿੰਘ ਅਤੇ ਪਰਮਜੀਤ ਕੌਰ ਦੀ ਕਰੀਬ 15 ਕੁ ਵਰਿਆਂ ਦੀ ਇੱਕ ਬੇਟੀ ਹੈ ਜੋ ਅਚਾਨਕ ਟੁੱਟੇ ਦੁੱਖਾਂ ਦੇ ਪਹਾੜ ਕਾਰਨ ਗਹਿਰੇ ਸਦਮੇ ਵਿੱਚ ਹੈ।

error: Content is protected !!