-ਲੜਕੀਆਂ ਲਈ ਸਿਲਾਈ ਤੇ ਕੁਕਿੰਗ ਕੋਰਸ ਅਤੇ ਲੜਕਿਆਂ ਲਈ ਫੌਜ ਤੇ ਪੁਲਿਸ ਭਰਤੀ ਦੀ ਟਰੇਨਿੰਗ ਦਾ ਖ਼ਾਸ ਪ੍ਰਬੰਧ
ਬਰਨਾਲਾ, 15 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਦੀ ਪ੍ਰਸਿੱਧ ਵਿਦਿਅਕ ਸੰਸਥਾ ਗਾਂਧੀ ਆਰੀਆ ਸੀਨੀਅਰ ਸੰਕੈਡਰੀ ਸਕੂਲ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਲਈ ਸਹਾਇਕ ਗਤੀਵਿਧੀਆਂ ਅਤੇ ਸਵੈਰੁਜ਼ਗਾਰ ਸ਼ੁਰੂ ਕਰਨ ਲਈ ਵੀ ਮੀਲ ਪੱਥਰ ਸਾਬਤ ਹੋ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੀ ਉਸਾਰੂ ਸੋਚ ਅਤੇ ਉੱਦਮ ਸਦਕਾ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਸਵੈਰੁਜ਼ਗਾਰ ਲਈ ਵੀ ਤਿਆਰ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਸਕੂਲ ਵਿੱਚ ਹੀ ਲੜਕੀਆਂ ਨੂੰ ਸ੍ਰੀਮਤੀ ਸ਼ੀਲਾ ਰਾਣੀ ਗੋਇਲ ਸਿਲਾਈ ਸੈਂਟਰ ਵਿੱਚ 1 ਸਾਲ ਦਾ ਸਿਲਾਈ ਦਾ ਸਰਟੀਫਿਕੇਟ ਕੋਰਸ ਕਰਵਾਇਆ ਜਾਵੇਗਾ। ਜਿਸ ਲਈ ਆਈਐਸਓ ਸੰਸਥਾ ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਅਤੇ ਕੋਰਸ ਮੁਕੰਮਲ ਕਰਨ ਵਾਲੀ ਹਰ ਲੜਕੀ ਨੂੰ ਇੱਕ ਸਿਲਾਈ ਮਸ਼ੀਨ ਵੀ ਦਿੱਤੀ ਜਾਇਆ ਕਰੇਗੀ। ਉਨਾਂ ਦੱਸਿਆ ਕਿ ਲੜਕੀਆਂ ਨੂੰ ਕੁਕਿੰਗ ਕੋਰਸ ਵੀ ਬਿਲਕੁਲ ਮੁਫਤ ਕਰਵਾਇਆ ਜਾਵੇਗਾ ਅਤੇ ਸਮੇਂ ਦੀ ਲੋੜ ਅਨੁਸਾਰ ਬਿਊਟੀਸ਼ੀਅਨ ਦੇ ਕੋਰਸ ਦੀ ਵੀ ਵਿਸਸਥਾ ਕੀਤਾ ਜਾਵੇਗੀ।
ਪ੍ਰਿੰਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਸਕੂਲ ਵਿੱਚ ਪੜਨ ਵਾਲੇ ਜ਼ਿਆਦਾਤਰ ਲੜਕਿਆਂ ਦੀ ਰੁਚੀ ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਦੀ ਹੈ ਇਸ ਨਹੀ ਸੰਸਥਾ ਵੱਲੋਂ ਅਜਿਹੇ ਲੜਕਿਆਂ ਨੂੰ ਕੋਚਿੰਗ ਦੇਣ ਲਈ ਸਪੈਸ਼ਲ ਟਰੇਨਰ ਰੱਖ ਕੇ ਸਰੀਰਕ ਤੌਰ ’ਤੇ ਤਿਆਰ ਕਰਨ ਦੇ ਨਾਲ-ਨਾਲ ਲਿਖਤੀ ਟੈਂਸਟ ਦੀ ਤਿਆਰੀ ਵੀ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਹ ਸਾਰੇ ਕੋਰਸ ਕਰਵਾਉਣ ਲਈ ਕਿਸੇ ਵੀ ਬੱਚੇ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ ਬਲਕਿ ਅਜਿਹੇ ਬੱਚਿਆਂ ਤੋਂ ਪੜਾਈ ਲਈ ਵੀ ਬਹੁਤ ਵਾਜਿਬ ਫੀਸ ਲਈ ਜਾਵੇਗੀ। ਪ੍ਰਿੰਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਸੰਸਥਾਵਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਰੋਲ ਅਦਾ ਕਰਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗਾਂਧੀ ਆਰੀਆ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਟਾਫ਼ ਅਤੇ ਵਿਦਿਆਰਥੀਆਂ ਨੇ ਕਰੋਨਾ-ਕਾਲ ਵਿੱਚ ਹਜ਼ਾਰਾਂ ਮਾਸਕ ਬਣਾ ਕੇ ਮਿਸਾਲ ਪੈਦਾ ਕੀਤੀ ਸੀ। ਜਿਸ ਦੇ ਬਦਲੇ ਉਸ ਵੇਲੇ ਦੇ ਐਸਐਸਪੀ ਸੰਦੀਪ ਗੋਇਲ ਵੱਲੋਂ ਇਲਾਕੇ ਦੀ ਸੰਸਥਾ ਆਈਓਐਲ ਤੋਂ ਕਰੀਬ 10 ਲੱਖ ਰੁਪਏ ਖ਼ਰਚ ਕਰਵਾ ਕੇ ਸਕੂਲ ਦੇ ਸਿਲਾਈ ਸੈਂਟਰ ਨੂੰ ਮਾਡਲ ਸਿਲਾਈ ਸੈਂਟਰ ਬਣਵਾ ਦਿੱਤਾ ਸੀ। ਅਜੋਕੇ ਦੌਰ ਵਿੱਚ ਗਾਂਧੀ ਆਰੀਆ ਸੀਨੀਅਰ ਸੰਕੈਡਰੀ ਸਕੂਲ ਦੀਆਂ ਗਤੀਵਿਧੀਆਂ ਚਰਚਾ ਦਾ ਵਿਸ਼ਾ ਹਨ ਅਤੇ ਲੋਕ ਪ੍ਰਬੰਧਕ ਕਮੇਟੀ ਤੇ ਸਟਾਫ਼ ਦੀ ਸ਼ਲਾਘਾ ਕਰ ਰਹੇ ਹਨ।