Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪਿੰਡ ਛਾਪਾ ਵਿਖੇ ਵਿਸਾਖੀ ਦਿਹਾੜੇ ’ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

Nirmal Pandori by Nirmal Pandori
04/15/2022
in ਸਿੱਖਿਆ, ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪਿੰਡ ਛਾਪਾ ਵਿਖੇ ਵਿਸਾਖੀ ਦਿਹਾੜੇ ’ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 15 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਵਿਸਾਖੀ ਦੇ ਪਵਿੱਤਰ ਦਿਹਾੜੇ ਉੱਪਰ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਛਾਪਾ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸੁੰਦਰ ਦਸਤਾਰ, ਲੰਮੇ ਕੇਸ ਤੇ ਸ਼ੁੱਧ ਗੁਰਬਾਣੀ ਉਚਾਰਣ ਦੇ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਕਮਲ ਹੈੱਡਮਾਸਟਰ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ’ਚ 5-14 ਸਾਲ ਅਤੇ 15-21 ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੇ ਨਤੀਜੇ ਅਨੁਸਾਰ ਸੁੰਦਰ ਦਸਤਾਰ ਮੁਕਾਬਲੇ ਵਿੱਚ ਹਰਜੋਤ ਸਿੰਘ, ਹਰਮਨਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਜਿਨਾਂ ਨੂੰ ਦਸਤਾਰਾਂ ਅਤੇ ਸਨਮਾਨ ਪੱਤਰ ਦਿੱਤੇ ਗਏ। ਸ਼ੁੱਧ ਗੁਰਬਾਣੀ ਦੇ ਉਚਾਰਣ ਵਿੱਚ ਗੁਰਪ੍ਰੀਤ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲੀ,ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ। ਜਿਨਾਂ ਨੂੰ ਸਟੇਸ਼ਨਰੀ ਤੇ ਸਨਮਾਨ ਪੱਤਰ ਦਿੱਤੇ ਗਏ। ਇਸੇ ਤਰਾਂ ਲੰਮੇ ਕੇਸ ਮੁਕਾਬਲੇ ਵਿੱਚ ਇੰਦਰਜੀਤ ਸਿੰਘ 41 ਇੰਚ, ਗੁਰਜੋਤ ਸਿੰਘ 37 ਇੰਚ ਤੇ ਅੰਮਿ੍ਰਤਪ੍ਰੀਤ ਕੌਰ 36 ਇੰਚ ਨੂੰ ਸਟੇਸ਼ਨਰੀ ਤੇ ਸਨਮਾਨ ਪੱਤਰ ਦਿੱਤੇ ਗਏ। ਜੱਜਮੈਂਟ ਦੀ ਡਿਊਟੀ ਮਾਸਟਰ ਅਮਰਜੀਤ ਸਿੰਘ , ਉਪਜੀਤ ਸਿੰਘ ਤੇ ਪਵਨਪ੍ਰੀਤ ਕੌਰ ਨੇ ਨਿਭਾਈ। ਬੱਚਿਆ ਨੂੰ ਸਨਮਾਨਿਤ ਕਰਨ ਦੀ ਰਸਮ ਸੁਸਾਇਟੀ ਮੈਂਬਰ, ਭੋਲਾ ਸਿੰਘ ਫੌਜੀ, ਪੰਚ ਕੁਲਵਿੰਦਰ ਸਿੰਘ, ਬਹਾਦਰ ਸਿੰਘ, ਮਨਪ੍ਰੀਤ ਸਿੰਘ, ਡਾ. ਜਰਨੈਲ ਸਿੰਘ, ਡਾ. ਮੇਜਰ ਸਿੰਘ, ਮਾਸਟਰ ਮੰਗਲ ਸਿੰਘ, ਸੁਖਚੈਨ ਸਿੰਘ, ਸਵਰਨਜੀਤ ਸਿੰਘ ਨੇ ਨਿਭਾਈ। ਇਸ ਮੌਕੇ ਸਰਪੰਚ ਸਰਬਜੀਤ ਕੌਰ ਅਤੇ ਹੈੱਡਮਾਸਟਰ ਕੁਲਦੀਪ ਸਿੰਘ ਕਮਲ ਨੇ ਸਮਾਗਮ ਦੀ ਸਫਲਤਾ ਅਤੇ ਸ਼ਮੂਲੀਅਤ ਲਈ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

06/10/2026
ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

06/10/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

06/08/2026
Load More
Previous Post

ਸਿੱਖਿਆ ਤੇ ਸਵੈਰੁਜ਼ਗਾਰ ਦਾ ਸੁਮੇਲ ਬਣ ਰਿਹਾ ਹੈ ਗਾਂਧੀ ਆਰੀਆ ਸੀਨੀਅਰ ਸੰਕੈਡਰੀ ਸਕੂਲ

Next Post

1 ਜੁਲਾਈ ਨੂੰ ਡਿੱਗੇਗਾ ਊਠ ਦਾ ਮੁਫ਼ਤ ਬਿਜਲੀ ਦਾ ਬੁੱਲ..!

Nirmal Pandori

Nirmal Pandori

Related Posts

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ
ਪੰਜਾਬ

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

by Nirmal Pandori
06/10/2026
ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!
ਪੰਜਾਬ

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

by Nirmal Pandori
06/10/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

by Nirmal Pandori
06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ
ਪੰਜਾਬ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

by Nirmal Pandori
06/08/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

by Nirmal Pandori
06/08/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

by Nirmal Pandori
06/07/2026
Load More
Next Post
1 ਜੁਲਾਈ ਨੂੰ ਡਿੱਗੇਗਾ ਊਠ ਦਾ ਮੁਫ਼ਤ ਬਿਜਲੀ ਦਾ ਬੁੱਲ..!

1 ਜੁਲਾਈ ਨੂੰ ਡਿੱਗੇਗਾ ਊਠ ਦਾ ਮੁਫ਼ਤ ਬਿਜਲੀ ਦਾ ਬੁੱਲ..!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ਪ੍ਰਸ਼ਾਸਨ ਵੱਲੋਂ ਵੱਡੀ ਪੱਧਰ ‘ਤੇ ਟਰੈਵਲ ਏਜੰਸੀਆਂ, ਆਈਲੈਟਸ ਤੇ ਕੰਸਲਟੈਂਸੀ ਫ਼ਰਮਾਂ ਦੇ ਲਾਇਸੰਸ ਰੱਦ

ਪੰਜਾਬ ਦੀਆਂ ਮਹਿਲਾ ਵੋਟਰਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਭਾਜਪਾ ਆਪ ਨੂੰ ਕਰੇਗੀ ਓਵਰਟੇਕ…!

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend