Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਤਹਿਸੀਲ ’ਚ ਹੋਗੀ ‘‘ਲਾ-ਲਾ’’ ਜਦ ਲੋਕ ਸਾਬਕਾ ਕਾਨੂੰਗੋ ਨੂੰ ਖੜਗੇ ਬਾਂਹੋ ਫੜਕੇ..!

Nirmal Pandori by Nirmal Pandori
04/18/2022
in ਪੰਜਾਬ
Reading Time: 1 min read
A A
0
ਤਹਿਸੀਲ ’ਚ ਹੋਗੀ ‘‘ਲਾ-ਲਾ’’ ਜਦ ਲੋਕ ਸਾਬਕਾ ਕਾਨੂੰਗੋ ਨੂੰ ਖੜਗੇ ਬਾਂਹੋ ਫੜਕੇ..!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

–ਸਾਬਕਾ ਕਾਨੂੰਗੋ ਦੀ ਜੇਬ ’ਚੋਂ ਕੱਢੇ ਰਿਸ਼ਵਤ ਦੇ ਪੈਸੇ
–ਕਾਨੂੰਗੋ ਤਾਂ ਸਾਬਕਾ ਹੈ ਪਰ ਬੈਠਣੀ ਉੱਠਣੀ ਤਹਿਸੀਲ ਦਫ਼ਤਰ ਵਿੱਚ ਹੀ ਹੈ
— ਪਹਿਲਾਂ ਵੀ ਦਰਜ ਹਨ ਇਸ ਸਾਬਕਾ ਕਾਨੂੰਗੋ ਉੱਪਰ ਰਿਸ਼ਵਤ ਸੰਬੰਧੀ ਕੇਸ

ਬਰਨਾਲਾ, 18 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਤਹਿਸੀਲਦਾਰ ਦੇ ਦਫ਼ਤਰ ਸਾਹਮਣੇ ਉਸ ਵੇਲੇ ‘‘ਲਾ-ਲਾ’’ ਹੋ ਗਈ ਜਦ ਕੁਝ ਵਿਅਕਤੀਆਂ ਨੇ ਰੌਲਾ ਪਾ ਦਿੱਤਾ ਕਿ ਕਾਨੂੰਗੋ ਰਿਸ਼ਵਤ ਲੈਂਦਾ ਫੜਿਆ ਗਿਆ। ਜਿਸ ਤੋਂ ਬਾਅਦ ਆਮ ਲੋਕਾਂ ਦਾ ਇਕੱਠ ਵੀ ਹੋ ਗਿਆ। ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੰਘੇੜਾ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਸੰਬੰਧੀ ਅਰਜ਼ੀ ਦਿੱਤੀ ਸੀ। ਜਿੱਥੇ ਉਸ ਨੂੰ ਆਪਣੇ ਆਪ ਨੂੰ ਕਾਨੂੰਗੋ ਦੱਸਦਾ ਇੱਕ ਵਿਅਕਤੀ ਮਿਲਿਆ ਅਤੇ ਕਹਿਣ ਲੱਗਾ ਕਿ ਮੈਂ ਤੇਰਾ ਨਿਸ਼ਾਨਦੇਹੀ ਦਾ ਕੰਮ ਛੇਤੀ ਕਰਵਾ ਦੇਵਾਂਗਾ ਜੇਕਰ ਤੂੰ ਮੇਰੇ ਨਾਲ ਪੈਸਿਆਂ ਦੀ ਗੱਲ ਕਰ ਲਵੇ। ਗੁਰਜੰਟ ਸਿੰਘ ਅਨੁਸਾਰ ਉਸ ਵਿਅਕਤੀ ਨੇ ਇਹ ਵੀ ਕਿਹਾ ਕਿ ਇਹ ਪੈਸੇ ਤਹਿਸੀਲ ਦਫ਼ਤਰ ਤੋਂ ਲੈ ਕੇ ਉੱਪਰ ਡੀਸੀ ਤੱਕ ਦਿੱਤੇ ਜਾਣੇ ਹਨ।

ਉਸ ਨੇ ਦੱਸਿਆ ਕਿ ਸਾਡੀ ਗੱਲ 80 ਹਜ਼ਾਰ ਰੁਪਏ ਵਿੱਚ ਤੈਅ ਹੋ ਗਈ ਜਿਸ ਦੇ ਕੁਝ ਪੈਸੇ ਪੇਸ਼ਗੀ ਵਜੋਂ 18 ਅਪ੍ਰੈਲ ਸੋਮਵਾਰ ਨੂੰ ਦਿੱਤੇ ਜਾਣੇ ਸਨ। ਇਸ ਸੰਬੰਧੀ ਉਕਤ ਵਿਅਕਤੀ ਨੇ ਗੁਰਜੰਟ ਸਿੰਘ ਨੂੰ ਕਈ ਵਾਰ ਫੋਨ ਵੀ ਕਰਿਆ ਜਿਸ ਦੀਆਂ ਰਿਕਾਰਡਿੰਗਜ਼ ਵੀ ਗੁਰਜੰਟ ਸਿੰਘ ਕੋਲ ਮੌਜੂਦ ਹਨ। ਸੋਮਵਾਰ ਦੁਪਹਿਰ ਬਾਅਦ ਜਦ ਤਹਿਸੀਦਾਰ ਦਫ਼ਤਰ ਦੇ ਸਾਹਮਣੇ ਇੱਕ ਪ੍ਰਾਈਵੇਟ ਖੋਖੇ ਵਿੱਚ ਉਕਤ ਕਾਨੂੰਗੋ ਵਿਅਕਤੀ ਗੁਰਜੰਟ ਸਿੰਘ ਤੋਂ ਪੈਸੇ ਲੈਣ ਆਇਆ ਤਾਂ ਗੁਰਜੰਟ ਸਿੰਘ ਦੇ ਨਾਲ ਆਏ ਸਾਥੀਆਂ ਨੇ ਮੌਕੇ ’ਤੇ ਹੀ ਰੰਗੇ ਹੱਥੀ ਦਬੋਚ ਲਿਆ ਅਤੇ ਗੁਰਜੰਟ ਸਿੰਘ ਵੱਲੋਂ ਉਕਤ ਕਥਿਤ ਕਾਨੂੰਗੋ ਨੂੰ ਦਿੱਤੇ ਲੱਗਭੱਗ 18500 ਰੁਪਏ ਉਸ ਦੀ ਪੈਂਟ ਦੀ ਜੇਬ ’ਚੋਂ ਕੱਢੇ । ਗੁਰਜੰਟ ਸਿੰਘ ਨੇ ਆਪਣੇ ਸਾਥੀਆਂ ਨੂੰ ਸਾਰੀ ਕਹਾਣੀ ਪਹਿਲਾਂ ਹੀ ਦੱਸ ਕੇ ਬੁਲਾਇਆ ਹੋਇਆ ਸੀ। ਇਸ ਤੋਂ ਬਾਅਦ ਉਕਤ ਕਥਿਤ ਕਾਨੂੰਗੋ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਗੁਰਜੰਟ ਸਿੰਘ ਦੇ ਸਾਥੀ ਉਸ ਨੂੰ ਫੜ ਕੇ ਰੋਕਦੇ ਰਹੇ ਜਿਸ ਦੀ ਵੀਡੀਓ ਕਲਿੱਪ ਵੀ ਬਣੀ ਹੋਈ ਹੈ, ਫਿਰ ਵੀ ਕਥਿਤ ਕਾਨੂੰਗੋ ਆਪਣੀ ਸਕੂਟਰੀ ਚੁੱਕ ਕੇ ਮੀਡੀਆ ਕਰਮੀਆਂ ਦੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਰਫੂਚੱਕਰ ਹੋ ਗਿਆ।

Gee98 Ads

ਬਾਕਸ ਆਈਟਮ
ਇਹ ਹੈ ਉਕਤ ਰਿਸ਼ਵਤ ਕਾਂਡ ਦੀ ਅਸਲ ਕਹਾਣੀ
ਮੌਕੇ ’ਤੇ ਪੁੱਜ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਕਤ ਕਥਿਤ ਕਾਨੂੰਗੋ ਅਸਲ ਵਿੱਚ ਮਾਲ ਵਿਭਾਗ ਦਾ 2 ਸਾਲ ਪਹਿਲਾਂ ਸੇਵਾ ਮੁਕਤ ਹੋਇਆ ਕਾਨੂੰਗੋ ਹੈ, ਜਿਸ ਦਾ ਹੁਣ ਤਹਿਸੀਲ ਵਿੱਚ ਆਉਣਾ ਜਾਣਾ ਹੈ ਅਤੇ ਉਸ ਦੀ 2 ਨੰਬਰ ਦੇ ਕੰਮਾਂ ’ਚ ਪੂਰੀ ਤੂਤੀ ਬੋਲਦੀ ਹੈ। ਇਹ ਸੇਵਾ ਮੁਕਤ ਕਾਨੂੰਗੋ ਮਾਲ ਵਿਭਾਗ ਨਾਲ ਸੰਬੰਧਿਤ ਦਰਖ਼ਾਸਤਾਂ ਦੇਣ ਵਾਲਿਆਂ ਤੱਕ ਖ਼ੁਦ ਪਹੁੰਚ ਕਰਕੇ ਕੰਮ ਛੇਤੀ ਕਰਵਾਉਣ ਦਾ ਲਾਲਚ ਦੇ ਕੇ ‘‘ਲੈਣ- ਦੇਣ’’ ਤੈਅ ਕਰ ਲੈਂਦਾ ਹੈ। ਇਸ ਸੇਵਾ ਮੁਕਤ ਕਾਨੂੰਗੋ ਉੱਪਰ ਪਹਿਲਾਂ ਵੀ ਵਿਜੀਲੈਂਸ ਵੱਲੋਂ ਰਿਸ਼ਵਤ ਸੰਬੰਧੀ ਮਾਮਲੇ ਦਰਜ ਹਨ। ਇਹ ਸੇਵਾ ਮੁਕਤ ਕਾਨੂੰਗੋ ਤਹਿਸੀਲ ਦਫ਼ਤਰ ਵਿੱਚ ਨੌਕਰੀ ਕਰ ਰਹੇ ਮੁਲਾਜ਼ਮਾਂ ਦੇ ਕਮਰਿਆਂ ’ਚ ਅਕਸਰ ਹਾਜ਼ਰ ਮਿਲਦਾ ਹੈ ਜਿੱਥੋ ਇਸ ਨੂੰ ਭਿਣਕ ਲਗਦੀ ਹੈ ਕਿ ਕਿਸ ਵਿਅਕਤੀ ਨੇ ਕਿਹੜੇ ਕੰਮ ਲਈ ਦਰਖ਼ਾਸਤ ਦਿੱਤੀ ਹੈ। ਇਸ ਤਰਾਂ ਇਹ ਸੇਵਾ ਮੁਕਤ ਕਾਨੂੰਗੋ ਦਰਖ਼ਾਸਤ ਦੇਣ ਵਾਲੇ ਨਾਲ ਸੰਪਰਕ ਪੈਦਾ ਕਰਕੇ ਮੁਰਗੀ ਫਸਾ ਲੈਂਦਾ ਹੈ ਪ੍ਰੰਤੂ 18 ਅਪ੍ਰੈਲ ਇਹ ਸੇਵਾ ਮੁਕਤ ਕਾਨੂੰਗੋ ਖ਼ੁਦ ਮੁਰਗਾ ਬਣ ਗਿਆ। ਉਕਤ ਰਿਸ਼ਵਤ ਕਾਂਡ ਦਾ ਰੌਲਾ ਪੈਣ ਸਮੇਂ ਹਾਜ਼ਰ ਲੋਕ ਮੰਗ ਕਰ ਰਹੇ ਸਨ ਕਿ ਜਿਸ ਵਿਅਕਤੀ ਉੱਪਰ ਪਹਿਲਾਂ ਹੀ ਵਿਜੀਲੈਂਸ ਦੇ ਕਈ ਮੁਕੱਦਮੇ ਦਰਜ ਹੋਣ ਉਸ ਦੀ ਤਹਿਸੀਲ ਦੇ ਮੌਜੂਦਾ ਮੁਲਾਜ਼ਮਾਂ ਨਾਲ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਕਿਸ ਤਰਾਂ ਦੀ ਨੇੜਤਾ ਹੋ ਸਕਦੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਆਖਿਰ , ਇੱਕ ਸੇਵਾ ਮੁਕਤ ਕਾਨੂੰਗੋ ਆਪਣੇ ਪੱਧਰ ’ਤੇ ਹੀ ਰਿਸ਼ਵਤ ਲੈ ਕੇ ਤਕਸੀਮ, ਨਿਸ਼ਾਨਦੇਹੀ ਅਤੇ ਮਾਲ ਵਿਭਾਗ ਦੇ ਹੋਰ ਫਸੇ ਹੋਏ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਕਿਵੇਂ ਲੈ ਸਕਦਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

06/08/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

06/07/2026
Load More
Previous Post

ਐਸਜੀਪੀਸੀ ਮੈਂਬਰ ਨੇ ਲਿਆ ਮੁੱਖ ਮੰਤਰੀ ਦਾ ਪੱਖ ਤਾਂ ਕੀਤਾ ਪਾਰਟੀ ’ਚੋਂ ਬਾਹਰ

Next Post

ਪਾਵਰਕਾਮ ਨੇ ਕਰੀ ਤਿਆਰੀ.. ਕੰਮ ਨਹੀਂ ਆਵੇਗੀ ਮੀਟਰ ਰੀਡਰ ਨਾਲ ਯਾਰੀ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

by Nirmal Pandori
06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ
ਪੰਜਾਬ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

by Nirmal Pandori
06/08/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

by Nirmal Pandori
06/07/2026
ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ
ਪੰਜਾਬ

ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ

by Nirmal Pandori
06/07/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਠੀਕਰੀਵਾਲਾ ਕੰਨਿਆ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਵਿਭਾਗ ਨੇ ਬਰਨਾਲਾ ਤੋਂ ਦੂਰ ਭੇਜਿਆ

by Nirmal Pandori
06/04/2026
ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ
ਪੰਜਾਬ

ਹਕੂਮਤੀ ਤੋਤੇ ਬਣੇ ਕੁਝ ਪੁਲਿਸ ਅਫ਼ਸਰਾਂ ਨੂੰ ਹਾਈਕੋਰਟ ਦੀ ਵੱਡੀ ਨਸੀਹਤ…ਮਜੀਠੇ ਵਾਲੇ ਜੋਬਨਪ੍ਰੀਤ ਦਾ ਮਾਮਲਾ

by Nirmal Pandori
06/04/2026
Load More
Next Post
ਪਾਵਰਕਾਮ ਨੇ ਕਰੀ ਤਿਆਰੀ.. ਕੰਮ ਨਹੀਂ ਆਵੇਗੀ ਮੀਟਰ ਰੀਡਰ ਨਾਲ ਯਾਰੀ

ਪਾਵਰਕਾਮ ਨੇ ਕਰੀ ਤਿਆਰੀ.. ਕੰਮ ਨਹੀਂ ਆਵੇਗੀ ਮੀਟਰ ਰੀਡਰ ਨਾਲ ਯਾਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

ਪਿੰਡ ਉਗੋਕੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend