Gee 98News

ਐਸ ਡੀ ਕਾਲਜ ਆਫ਼ ਐਜੂਕੇਸ਼ਨ ਵਿਖੇ 14 ਮਈ ਨੂੰ ਹੋਵੇਗਾ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ

-ਅਧਿਆਪਕ ਸਿੱਖਿਆ ਚੌਰਾਹੇ ’ਤੇ’ ਵਿਸ਼ੇ ਉੱਪਰ ਹੋਵੇਗੀ ਵਿਚਾਰ ਚਰਚਾ

ਬਰਨਾਲਾ, 13 ਮਈ (ਨਿਰਮਲ ਸਿੰਘ ਪੰਡੋਰੀ) –

ਐਸ ਡੀ ਕਾਲਜ ਆਫ਼ ਐਜੂਕੇਸ਼ਨ ਵਿਖੇ 14 ਮਈ ਨੂੰ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕਾਲਜ ਦੇ ਅੰਦਰੂਨੀ ਗੁਣਾਤਮਕ ਭਰੋਸਗੀ ਸੈੱਲ (ਆਈਕਿਊਏਸੀ) ਵੱਲੋਂ ਇੰਡੀਅਨ ਕਾਊਂਸਿਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਸੈਮੀਨਾਰ ‘ਅਧਿਆਪਕ ਸਿੱਖਿਆ ਚੌਰਾਹੇ ’ਤੇ’ (ਟੀਚਰ ਐਜੂਕੇਸ਼ਨ ਐਟ ਦ ਕਰਾਸਰੋਡਸ) ਵਿਸ਼ੇ ’ਤੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਕਾਲਜ ਪਿ੍ਸੀਪਲ ਡਾ. ਤਪਨ ਕੁਮਾਰ ਸਾਹੂ ਨੇ ਦੱਸਿਆ ਕਿ ਸੈਮੀਨਾਰ ਦਾ ਉਦਘਾਟਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਕਰਨਗੇ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਨ ਸਿੱਖਿਆ ਦੀ ਵਰਤਮਾਨ ਦਸ਼ਾ ਅਤੇ ਭਵਿੱਖੀ ਦਿਸ਼ਾ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ। ਅਧਿਆਪਨ ਸਿੱਖਿਆ ਨੂੰ ਪੇਸ਼ ਆਉਂਦੀਆਂ ਚੁਣੌਤੀਆਂ, ਅਧਿਆਪਨ ਸਿੱਖਿਆ ਨੂੰ ਮਾਪਣ ਲਈ ਉਚਿਤ ਪੈਮਾਨਿਆਂ ਦਾ ਨਿਰਧਾਰਨ, ਅਧਿਆਪਨ ਪ੍ਰੈਕਟਿਸ ਵਿਚ ਦਰਪੇਸ਼ ਚੁਣੌਤੀਆਂ, ਪ੍ਰਭਾਵਸ਼ੀਲਤਾ ਅਤੇ ਭਵਿੱਖੀ ਸੰਭਾਵਨਾ, ਅਧਿਆਪਨ ਸਿੱਖਿਆ ਵਿਚ ਪ੍ਰਯੋਗ ਹੁੰਦੀਆਂ ਰਚਨਾਤਮਕ ਅਤੇ ਮੌਲਿਕ ਤਕਨੀਕਾਂ, ਅਧਿਆਪਨ ਸਿੱਖਿਆ ਦਾ ਸਹੀ ਮੁਲਾਂਕਣ ਮਾਪਦੰਡ ਅਤੇ ਰਾਸ਼ਟਰੀ ਸਿੱਖਿਆ ਪਾਲਿਸੀ-2020 ਦਾ ਪ੍ਰਭਾਵ ਅਤੇ ਚੁਣੌਤੀਆਂ ਆਦਿ ਵਿਸ਼ੇ ’ਤੇ ਚਰਚਾ ਕੀਤੀ ਜਾਵੇਗੀ। ਸੈਮੀਨਾਰ ਦੌਰਾਨ ਰਾਜ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਮਾਹਿਰ ਬਤੌਰ ਰਿਸੋਰਸ ਵਿਅਕਤੀ ਆਪਣੇ ਵਿਚਾਰ ਰੱਖਣਗੇ।

Gee98 Ads
error: Content is protected !!