Gee 98News

ਐਸਐਚਓ ਦੇ ਗਿ੍ਫਤਾਰੀ ਵਾਰੰਟ ਜਾਰੀ.. ਮਾਮਲਾ 2017 ਦੇ ਮੌੜ ਬੰਬ ਧਮਾਕੇ ਦਾ

ਬਰਨਾਲਾ, 23 ਮਈ (ਨਿਰਮਲ ਸਿੰਘ ਪੰਡੋਰੀ) :

ਵਿਧਾਨ ਸਭਾ ਚੋਣਾਂ 2017 ਦੌਰਾਨ ਹੋਏ ਮੌੜ ਮੰਡੀ ਬੰਬ ਧਮਾਕੇ ਵੇਲੇ ਥਾਣਾ ਮੌੜ ਵਿਖੇ ਤਾਇਨਾਤ ਐਸਐਚਓ ਸ਼ਿਵਚੰਦ ਦੇ ਤਲਵੰਡੀ ਸਾਬੋ ਦੀ ਅਦਾਲਤ ਨੇ ਗਿ੍ਫਤਾਰੀ ਵਾਰੰਟ ਜਾਰੀ ਕੀਤੇ ਹਨ। ਉਕਤ ਬੰਬ ਧਮਾਕੇ ਵਿੱਚ ਸ਼ਿਵਚੰਦ ਨੂੰ ਗਵਾਹੀ ਦਰਜ ਕਰਵਾਉਣ ਲਈ ਕਈ ਵਾਰ ਸੰਮਨ ਭੇਜ ਕੇ ਬੁਲਾਇਆ ਪਰ ਸ਼ਿਵਚੰਦ ਹਾਜ਼ਰ ਨਹੀਂ ਹੋਇਆ। ਹੁਣ ਅਦਾਲਤ ਨੇ ਸ਼ਿਵਚੰਦ ਦੀ ਗਵਾਹੀ ਦੇ ਮਾਮਲੇ ’ਚ ਸਖ਼ਤ ਫ਼ੈਸਲਾ ਲੈਂਦੇ ਹੋਏ ਉਸ ਦੇ ਗਿ੍ਫਤਾਰੀ ਵਾਰੰਟ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਰੱਖੀ ਹੈ। ਮੌਜੂਦਾ ਸਮੇਂ ’ਚ ਸ਼ਿਵਚੰਦ ਪੰਜਾਬ ਪੁਲਿਸ ਵਿੱਚ ਡੀਐਸਪੀ ਹਨ। ਦੱਸਣਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮੌੜ ਵਿਖੇ ਕਾਂਗਰਸੀ ਉਮੀਦਵਾਰ ਅਤੇ ਡੇਰਾ ਸਿਰਸਾ ਦੇ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦੇ ਚੋਣ ਸਮਾਗਮ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਕਈ ਲੋਕ ਮਾਰੇ ਗਏ ਸਨ।

error: Content is protected !!