Skip to main content

Gee 98News

ਖ਼ਬਰਦਾਰ ! ਤੁਸੀ ਅਣ-ਰਜਿਸਟਰਡ ਏਜੰਟਾਂ ਨੂੰ ਦੁਕਾਨ ਕਿਰਾਏ ’ਤੇ ਦੇ ਰਹੇ ਹੋ .. ਤਾਂ ਪੜੋ ਖ਼ਬਰ

ਜਲੰਧਰ, 24 ਮਈ :-

ਡਿਪਟੀ ਕਮਿਸ਼ਨਰ ਸ੍ਰੀ ਘਣਸਿਆਮ ਥੋਰੀ ਨੇ ਅਣ-ਅਧਿਕਾਰਤ ਟਰੈਵਲ ਏਜੰਟਾਂ ਵੱਲੋਂ ਆਮ ਲੋਕਾਂ ਨਾਲ ਮਾਰੀ ਜਾਂਦੀ ਠੱਗੀ ਦੇ ਗੋਰਖ਼ ਧੰਦੇ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜ਼ਿਲੇ ਦੀ ਹਦੂਦ ਅੰਦਰ ਅਣ-ਰਜਿਸਟਰਡ/ਅਣ-ਅਧਿਕਾਰਤ ਏਜੰਟਾਂ ਨੂੰ ਦੁਕਾਨ ਜਾਂ ਮਕਾਨ ਕਿਰਾਏ ’ਤੇ ਦੇਣ ਸੰਬੰਧੀ ਰੋਕ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਅਣ-ਰਜਿਸਟਰਡ/ਅਣ-ਅਧਿਕਾਰਤ ਏਜੰਟਾਂ ਨੂੰ ਆਪਣਾ ਮਕਾਨ ਜਾਂ ਦੁਕਾਨ ਜਾਂ ਕਿਸੇ ਵੀ ਰੂਪ ਵਿੱਚ ਆਪਣੀ ਜਗਾ ਕਿਰਾਏ ’ਤੇ ਦੇਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਲੋਕਾਂ ਨੂੰ ਸੁਝਾਅ ਵੀ ਦਿੱਤਾ ਕਿ ਅਜਿਹੇ ਏਜੰਟਾਂ ਨੂੰ ਦੁਕਾਨ /ਮਕਾਨ ਦੇਣ ਤੋਂ ਪਹਿਲਾਂ ਉਨਾਂ ਦੇ ਸਰਕਾਰ ਵੱਲੋਂ ਜਾਰੀ ਦਸਤਾਵੇਜਾਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਕੋਈ ਸ਼ੱਕ ਪੈਦਾ ਹੋਣ ’ਤੇ ਪ੍ਰਸਾਸ਼ਨ ਨਾਲ ਤੁਰੰਤ ਸੰਪਰਕ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਏਜੰਟ ਲੋਕਾਂ ਨਾਲ ਠੱਗੀ ਮਾਰਨ ਤੋਂ ਬਾਅਦ ਆਪਣਾ ਟਿਕਾਣਾ ਬਦਲ ਲੈਦੇ ਹਨ, ਇਸ ਰੁਝਾਨ ਨੂੰ ਠੱਲ ਪਾਉਣ ਲਈ ਉਕਤ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

error: Content is protected !!