Gee 98News

ਨਾਰੀਅਲ ਦਾ ਪਾਣੀ, ਗੁਲਾਬ ਦੀ ਚਾਹ,ਬਦਾਮ ਤੇ ਅਖਰੋਟ,ਬਾਜਰੇ ਦੀ ਰੋਟੀ.. ਤੇ ਫਰੂਟ ਖਾਣਗੇ ਨਵਜੋਤ ਸਿੰਘ ਸਿੱਧੂ

ਬਰਨਾਲਾ, 25 ਮਈ (ਨਿਰਮਲ ਸਿੰਘ ਪੰਡੋਰੀ) :

ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਖਾਣੇ ਸੰਬੰਧੀ ਕੀਤੀ ਮੰਗ ਨੂੰ ਜੇਲ੍ਹ ਪ੍ਰਸਾਸ਼ਨ ਨੇ ਮੰਨ ਲਿਆ ਹੈ। ਸਿੱਧੂ ਨੂੰ ਹੁਣ ਉਸ ਦੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਣ ਪੀਣ ਦਾ ਸਮਾਨ ਦਿੱਤਾ ਜਾਵੇਗਾ। ਜੇਲ੍ਹ ਅੰਦਰ ਨਵਜੋਤ ਸਿੰਘ ਸਿੱਧੂ ਦੇ ਖਾਣੇ ਦੀ ਪਲਾਨ ਅਨੁਸਾਰ ਸਿੱਧੂ ਨੂੰ ਸਵੇਰੇ ਨਾਰੀਅਲ ਪਾਣੀ ਦਾ ਇੱਕ ਗਲਾਸ ਜਾਂ ਇੱਕ ਕੱਪ ਗੁਲਾਬਦੀ ਚਾਹ ਮਿਲੇਗੀ, ਇਸੇ ਤਰਾਂ ਨਾਸ਼ਤੇ ਵਿੱਚ ਇੱਕ ਕੱਪ ਘੱਟ ਚਰਬੀ ਵਾਲਾ ਦੁੱਧ, ਇੱਕ ਚਮਚ ਫਲੈਕਸ ਸੀਡਜ਼ ਜਾਂ ਚਿਆ ਦੇ ਬੀਜ, 5-6 ਬਦਾਮ ਤੇ ਇੱਕ ਅਖਰੋਟ ਮਿਲੇਗਾ। ਇਸ ਤੋਂ ਬਾਅਦ 11 ਵਜੇ ਇੱਕ ਗਲਾਸ ਖੀਰੇ ਜਾ ਐਲੋਵੇਰਾ/ਘੀਆ/ਮੌਸੰਮੀ ਦਾ ਜੂਸ ਮਿਲ ਸਕੇਗਾ। ਜੂਸ ਦੀ ਬਜਾਏ ਅਮਰੂਦ/ਕੀਵੀ ਜਾਂ ਸਟ੍ਰਾਬੇਰੀ ਦਾ ਫਲ ਵੀ ਦਿੱਤਾ ਜਾ ਸਕਦਾ ਹੈ। ਸਿੱਧੂ ਨੂੰ ਦੁਪਹਿਰ ਦੇ ਖਾਣੇ ਵਿੱਚ ਬਾਜਰੇ ਦੀ ਰੋਟੀ ਜਾਂ ਰਾਗੀ ਦੇ ਆਟੇ ਦੀ ਰੋਟੀ, ਸਲਾਦ, ਘੀਆ ਰਾਇਤਾ ਅਤੇ ਫਿਰ ਸ਼ਾਮ ਨੂੰ ਘੱਟ ਚਰਬੀ ਵਾਲੇ ਦੁੱਧ ਤੋਂ ਬਣੀ ਚਾਹ ਦੇ ਨਾਲ ਪਨੀਰ ਦਾ ਇੱਕ ਟੁਕੜਾ ਵੀ ਨਵਜੋਤ ਸਿੱਧੂ ਨੂੰ ਮਿਲੇਗਾ। ਜੇਲ੍ਹ ਮੈਨੂਅਲ ਅਨੁਸਾਰ ਨਵਜੋਤ ਸਿੰਘ ਸਿੱਧੂ ਜੇਲ ਵਿੱਚ ਦਫ਼ਤਰ ਕਲਰਕ ਦਾ ਕੰਮ ਕਰਨਗੇ, ਜਿਸ ਦੇ ਬਦਲੇ ਸਿੱਧੂ ਨੂੰ ਪੈਸੇ ਵੀ ਮਿਲਣਗੇ ਪ੍ਰੰਤੂ ਪਹਿਲੇ ਤਿੰਨ ਮਹੀਨੇ ਸਿੱਧੂ ਨੂੰ ਦਫ਼ਤਰੀ ਕਲਰਕੀ ਦੇ ਪੈਸੇ ਨਹੀਂ ਮਿਲਣਗੇ। ਇਸ ਤਰਾਂ ਲੜਾਈ ਝਗੜੇ ਦੇ ਮਾਮਲੇ ਵਿੱਚ ਸਜਾ ਮਿਲਣ ਤੋਂ ਬਾਅਦ ਪ੍ਰਸਿੱਧ ਕਿ੍ਕਟਰ, ਕੁਮੈਂਟੇਟਰ ਅਤੇ ਬੇਬਾਕ ਨੇਤਾ ਦੀ ਭੂਮਿਕਾ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਲਰਕ ਬਣ ਗਏ ਹਨ।

error: Content is protected !!