Gee 98News

ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਲਾਰੀਆਂ ਚੱਲਣ ਦਾ ਰਾਹ ਪੱਧਰਾ

ਬਰਨਾਲਾ 26 ਮਈ (ਨਿਰਮਲ ਸਿੰਘ ਪੰਡੋਰੀ)-ਪੰਜਾਬ ਦੀਆਂ ਸਰਕਾਰੀ ਲਾਰੀਆਂ ਹੁਣ ਦਿੱਲੀ ਦੇ ਹਵਾਈ ਅੱਡੇ ਤੱਕ ਜਾਣਗੀਆਂ,ਜਿਨ੍ਹਾਂ ਦੀ ਐਂਟਰੀ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਹਵਾਈ ਅੱਡੇ ‘ਚ ਬੰਦ ਸੀ। ਪੰਜਾਬ ਸਰਕਾਰ ਦੇ ਮੈਨੇਜਿੰਗ ਡਾਇਰੈਕਟਰ ਪਨਬਸ ਚੰਡੀਗਡ਼੍ਹ ਵਲੋਂ ਚੰਡੀਗਡ਼੍ਹ, ਰੂਪਨਗਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ-1, ਅੰਮ੍ਰਿਤਸਰ-2 ਪਠਾਨਕੋਟ,ਮੋਗਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਦੇ ਡਿਪੂ ਮੈਨੇਜਰਾਂ ਨੂੰ ਦਿੱਲੀ ਹਵਾਈ ਅੱਡੇ ਤਕ ਬੱਸਾਂ ਚਲਾਉਣ ਸਬੰਧੀ ਵਿਸ਼ੇਸ਼ ਸਰਟੀਫਿਕੇਟ ਭੇਜਣ ਦੀ ਹਦਾਇਤ ਕੀਤੀ ਹੈ । ਇਸ ਸਬੰਧੀ ਡਿਪੂ ਮੈਨੇਜਰਾਂ ਨੂੰ ਲਿਖੇ ਪੱਤਰ ਵਿੱਚ ਆਦੇਸ਼ ਦਿੱਤੇ ਗਏ ਹਨ ਕਿ ਬੱਸਾਂ ਦਾ ਟਾਈਮ ਹਵਾਈ ਉਡਾਣਾਂ ਨਾਲ ਮੇਲ ਖਾਂਦਾ ਹੋਵੇ, ਬੱਸਾਂ ਤਕਨੀਕੀ ਪੱਖ ਤੋਂ ਠੀਕ ਹੋਣ ਅਤੇ ਬਿਲਕੁਲ ਸਾਫ਼ ਸੁਥਰੀਆਂ ਹੋਣ। ਇਸ ਸਬੰਧੀ ਉਕਤ ਸਾਰੇ ਡਿੱਪੂਆਂ ਦੇ ਮੈਨੇਜਰਾਂ ਨੇ ਸਰਟੀਫਿਕੇਟ ਮੈਨੇਜਿੰਗ ਡਾਇਰੈਕਟਰ ਨੂੰ ਭੇਜ ਵੀ ਦਿੱਤੇ ਹਨ, ਜਿਸ ਤੋਂ ਬਾਅਦ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸਾਂ ਚੱਲਣ ਦਾ ਰਾਹ ਪੱਧਰਾ ਹੋ ਗਿਆ ਹੈ।

error: Content is protected !!