Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਠੇਕਾ ਮੁਲਾਜ਼ਮਾਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਝੰਡਾ ਮਾਰਚ ਕਰਕੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

Nirmal Pandori by Nirmal Pandori
05/28/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਠੇਕਾ ਮੁਲਾਜ਼ਮਾਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਝੰਡਾ ਮਾਰਚ ਕਰਕੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ, 28 ਮਈ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਦੇ ਵੱਖ-ਵੱਖ ਵਿਭਾਗਾਂ ਕਾਰਪੋਰੇਸ਼ਨਾਂ, ਬੋਰਡਾਂ ਅਤੇ ਸਰਕਾਰੀ ਥਰਮਲਾਂ ਦੀਆਂ ਠੇਕਾ ਮੁਲਾਜ਼ਮ ਜਥੇਬੰਦੀਆਂ ’ਤੇ ਅਧਾਰਿਤ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਮੋਰਚੇ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਤੇ ਰਮਨਦੀਪ ਕੌਰ ਮਾਨ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਠੇਕਾ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਮਾਨ ਨੂੰ ਕਈ ਮੰਗ ਪੱਤਰ ਭੇਜ ਕੇੇ ਗੱਲਬਾਤ ਲਈ ਸਮਾਂ ਮੰਗਿਆ ਪ੍ਰੰਤੂ ਮੁੱਖ ਮੰਤਰੀ ਨੇ ਮੋਰਚੇ ਦੇ ਆਗੂਆਂ ਨੂੰ ਸਮਾਂ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਮੰਤਰੀਆਂ ਤੇ ‘ਆਪ’ ਦੇ ਵਿਧਾਇਕਾਂ ਰਾਹੀ ਵੀ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ, ਪਰ ਕੋਈ ਹੁੰਗਾਰਾ ਨਹੀਂ ਆਇਆ। ਇਸ ਤੋਂ ਇਲਾਵਾ ਸੰਘਰਸ਼ ਮੋਰਚੇ ਵੱਲੋਂ ਮੁੱਖ ਮੰਤਰੀ ਨੂੰ ਈ-ਮੇਲ ਰਾਹੀ ਵੀ ਮੰਗ ਪੱਤਰ ਭੇਜੇ ਗਏ ਪ੍ਰੰਤੂ ਫਿਰ ਵੀ ਮੁੱਖ ਮੰਤਰੀ ਨੇ ਠੇਕਾ ਮੁਲਾਜ਼ਮਾਂ ਖ਼ਿਲਾਫ਼ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ । ਉਨ੍ਹਾਂ ਰੋਸ ਪ੍ਰਗਟ ਕੀਤਾ ਗਿਆ ਮੁੱਖ ਮੰਤਰੀ ਨੇ ਮੋਰਚੇ ਦੇ ਆਗੂਆਂ ਨੂੰ ਇੱਕ ਵਾਰ ਗੱਲਬਾਤ ਲਈ ਚੰਡੀਗੜ ਬੁਲਾ ਕੇ ਵੀ ਸਮਾਂ ਨਹੀਂ ਦਿੱਤਾ। ਆਗੂਆਂ ਨੇ ਯਾਦ ਕਰਵਾਇਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਪਾਰਟੀ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਕਾਰਵਾਈ ਜਲਦੀ ਸ਼ੁਰੂ ਨਾ ਕੀਤੀ ਤਾਂ 15 ਜੂਨ ਨੂੰ ਸਾਰੇ ਵਿਭਾਗਾਂ ਦੇ ਠੇਕਾ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨਗੇ ਅਤੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਲੜਿਆ ਜਾਵੇਗਾ ਜੋ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਇਸ ਮੌਕੇ ਸੂਬਾ ਆਗੂ ਜਗਰੂਪ ਸਿੰਘ ਲਹਿਰਾ, ਵੀਰਪਾਲ ਕੌਰ,ਮਨਦੀਪ ਸਿੰਘ, ਸੰਦੀਪ ਸਿੰਘ, ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ, ਜਸਪ੍ਰੀਤ ਸਿੰਘ ਗਗਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

05/15/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

05/14/2026
Load More
Previous Post

ਐਸਪੀ ਖ਼ਿਲਾਫ਼ ਦਰਜ ਮੁਕੱਦਮੇ ’ਚ ਆਇਆ ਨਵਾਂ ਮੋੜ.. ਮੁਦਈ ਧਿਰ ਪੁੱਜੀ ਹਾਈਕੋਰਟ

Next Post

ਦੁੱਧ ਦੀ ਸਾੜੀ ਨੇ ਪਾਣੀ ਵੀ ਫੂਕਾਂ ਮਾਰ ਮਾਰ ਪੀਤਾ.. ਬੁੱਲ ਵੀ ਨਹੀਂ ਸੜੇ ਤੇ ਸਵਾਦ ਵੀ ਆਇਆ

Nirmal Pandori

Nirmal Pandori

Related Posts

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

by Nirmal Pandori
05/15/2026
ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ
ਪੰਜਾਬ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

by Nirmal Pandori
05/14/2026
…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ
ਪੰਜਾਬ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

by Nirmal Pandori
05/14/2026
ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼
ਪੰਜਾਬ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

by Nirmal Pandori
05/13/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

by Nirmal Pandori
05/13/2026
ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ
ਪੰਜਾਬ

ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ

by Nirmal Pandori
05/13/2026
Load More
Next Post
ਦੁੱਧ ਦੀ ਸਾੜੀ ਨੇ ਪਾਣੀ ਵੀ ਫੂਕਾਂ ਮਾਰ ਮਾਰ ਪੀਤਾ.. ਬੁੱਲ ਵੀ ਨਹੀਂ ਸੜੇ ਤੇ ਸਵਾਦ ਵੀ ਆਇਆ

ਦੁੱਧ ਦੀ ਸਾੜੀ ਨੇ ਪਾਣੀ ਵੀ ਫੂਕਾਂ ਮਾਰ ਮਾਰ ਪੀਤਾ.. ਬੁੱਲ ਵੀ ਨਹੀਂ ਸੜੇ ਤੇ ਸਵਾਦ ਵੀ ਆਇਆ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਨਗਰ ਨਿਗਮ ਚੋਣਾਂ : ਆਪ ਨੂੰ ਝਟਕਾ…ਰਮਾ ਸ਼ਰਮਾ ਨੇ ਝਾੜੂ ਸੁੱਟ ਕੇ ਫੜਿਆ ਕਮਲ ਦਾ ਫੁੱਲ

ਪੰਜਾਬ ‘ਚ ਬਣਨਗੀਆਂ ਨਵੀਆਂ ਵੋਟਰ ਸੂਚੀਆਂ….SIR ਦਾ ਹੋਇਆ ਐਲਾਨ

…ਬਿਨਾਂ ਸ਼ਿਕਾਇਤ ਤੋਂ ਹੀ ਰਿਸ਼ਵਤ ਦੀ ਟੋਪੀ ਪਾਉਂਦੇ ਸਨ ਫੜੇ ਗਏ ਪਿਤਾ ਪੁੱਤਰ…ਵਿਜੀਲੈਂਸ ਦਫ਼ਤਰ ‘ਤੇ ਰੇਡ ਦਾ ਮਾਮਲਾ

ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ‘ਤੇ ਕਾਨੂੰਨੀ ਸ਼ਿਕੰਜਾ…ਜਾਂਚ ਟੀਮ ਨੇ ਕੀਤੀ FIR ਅਤੇ ਕਾਰਵਾਈ ਦੀ ਸਿਫ਼ਾਰਸ਼

CM ਭਗਵੰਤ ਮਾਨ ਅਤੇ BJP ਪ੍ਰਧਾਨ ਸੁਨੀਲ ਜਾਖੜ ਨੂੰ ਜਾਨੋਂ ਮਾਰਨ ਦੀ ਧਮਕੀ

ਲੁੱਟਾਂ ਖੋਹਾਂ ਦੇ ਮਾਮਲਿਆਂ ‘ਚ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ‘ਤੇ…ਔਰਤਾਂ ‘ਤੇ ਜ਼ੁਲਮ ਦੀ ਸਥਿਤੀ ਵੀ ਮਾੜੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend