ਬਰਨਾਲਾ,07 ਜੂਨ (ਨਿਰਮਲ ਸਿੰਘ ਪੰਡੋਰੀ) :-
ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵੱਲੋ 1 ਜੂਨ ਤੋਂ 15 ਜੂਨ ਤੱਕ ਚੱਲ ਰਹੀਆਂ ਛੁੱਟੀਆਂ ਦੌਰਾਨ ਲੜਕੀਆਂ ਨੂੰ ਹੁਨਰਮੰਦ ਤੇ ਮਨੋਰੰਜਨ ਲਈ ਸਮਰ ਕੈਂਪ ਲਾਇਆ ਗਿਆ ਤਾਂ ਜੋ ਬੱਚਿਆ ਨੂੰ ਖੇਡਾ ਅਤੇ ਮਨੋਰੰਜਨ ਦੇ ਨਾਲ-ਨਾਲ ਪੜਾਈ ਨਾਲ ਵੀ ਜੋੜੀ ਰੱਖਿਆ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਂਧੀ ਆਰੀਆ ਸੀਨੀਅਰ ਸਕੈਂਡਰੀ ਸਕੂਲ ਦੇ ਪਿ੍ਸੀਪਲ ਰਾਜਮਹਿੰਦਰ ਨੇ ਦੱਸਿਆ ਕਿ ਇਸ ਕੈਂਪ ’ਚ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਤਹਿਤ ਜਿਵੇ ਡਾਂਸ ਕਲਾਸ ,ਮਹਿੰਦੀ ਵਰਕ ਸਿਖਾਉਣਾ,ਰੰਗੋਲੀ ਟ੍ਰੇਨਿੰਗ, ਕੁਕਿੰਗ ਕਲਾਸਾਂ,ਯੋਗਾ ਮੈਡੀਟੇਸ਼ ਆਦਿ ਗਤੀਵਿਧੀਆਂ ਕਾਰਵਾਈਆਂ ਜਾ ਰਹੀਆਂ ਹਨ ਅਤੇ ਸਾਰੀ ਸਮੱਗਰੀ ਪ੍ਰਦਾਨ ਕੀਤੀ ਜਾ ਰਹੀ ਹੈ । ਇਸ ਦੇ ਨਾਲ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ । ਠੰਡੇ ਮਿੱਠੇ ਜਲ ਦੀ ਛਬੀਲ ਦਾ ਲੁਤਫ਼ ਲੈਂਦਿਆਂ ਵਿਦਿਆਰਥੀ ਵੱਡੀ ਗਿਣਤੀ ’ਚ ਸਮਰ ਕੈਂਪ ਵਿੱਚ ਭਾਗ ਲੈ ਰਹੇ ਹਨ। ਉਨਾਂ ਦੱਸਿਆ ਕਿ ਸਕੂਲ ਦੇ ਸਟਾਫ ਮੈਡਮ ਰੀਨਾ ਰਾਣੀ ,ਰੂਬੀ ਸਿੰਗਲਾ,ਸ਼ਾਰਦਾ ਗੋਇਲ,ਗੀਤ ਸ਼ਰਮਾ ,ਰਵਨੀਤ ਕੌਰ ,ਹਿਮਾਂਸ਼ੀ,ਪ੍ਰਵੀਨ ਕੁਮਾਰ,ਵੀਨਾ ਰਾਣੀ,ਮੀਨਾਕਸ਼ੀ ਰਾਣੀ ,ਨਵੀਨ ਰਾਣੀ,ਨਿਧਿ ਗੁਪਤਾ,ਸੁਖਵੀਰ ਸਿੰਘ ,ਹਰੀਸ਼ ਕੁਮਾਰ ਵਲੋਂ ਸਮਰ ਕੈਂਪ ’ਚ ਭਰਪੂਰ ਸਹਿਯੋਗ ਪਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦੇਸ਼ ਬੱਚਿਆਂ ਅੰਦਰ ਛੁਪੇ ਹੁਨਰ ਨੁੂੰ ਪਹਿਚਾਨਣ ਦੇ ਨਾਲ-ਨਾਲ ਸਰਬਪੱਖੀ ਵਿਕਾਸ ਉਪਰ ਕੰਮ ਕਰਨਾ ਹੈ। ਉਨਾਂ ਬੱਚਿਆਂ ਨੂੰ ਖੇਡਾਂ ਅਤੇ ਮਨੋਰੰਜਨ ਦੇ ਨਾਲ-ਨਾਲ ਅਹਿਮ ਜਾਣਕਾਰੀ ਸਿੱਖਣ ਅਤੇ ਆਪਣੇ ਸਮੇਂ ਦਾ ਸਹੀ ਉਪਯੋਗ ਕਰਨ ਦੀ ਪ੍ਰੇਰਨਾ ਵੀ ਦਿੱਤੀ ।









