ਬਰਨਾਲਾ,07 ਜੂਨ (ਨਿਰਮਲ ਸਿੰਘ ਪੰਡੋਰੀ) :
ਇੰਨਫੋਰਸਮੈਂਟ ਡਾਇਰੈਕਟੋੋਰੇਟ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਉਸ ਦੇ ਸਹਿਯੋਗੀ ਦੇ ਘਰ ਛਾਪਾ ਮਾਰ ਕੇ 2.82 ਕਰੋੜ ਦੀ ਨਗ਼ਦੀ ਅਤੇ 1.80 ਕਿਲੋਗਰਾਮ ਦੇ 133 ਸੋਨੇ ਦੇ ਸਿੱਕੇ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਈਡੀ ਨੇ ਕੁਝ ਦਿਨ ਪਹਿਲਾਂ ਸਤਿੰਦਰ ਜੈਨ ਨੂੰ ਗਿ੍ਫ਼ਤਾਰ ਕੀਤਾ ਸੀ। ਆਪਣੇ ਮੰਤਰੀ ਸਤਿੰਦਰ ਜੈਨ ਦੇ ਘਰੋ ਐਨੀ ਵੱਡੀ ਨਗ਼ਦੀ ਤੇ ਸੋਨੇ ਦੀ ਖੇਪ ਫ਼ੜੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹਾਲਤ ਹਾਸੋਹੀਣੀ ਬਣੀ ਹੋਈ ਹੈ ਕਿਉਂਕਿ ਸਤਿਦਰ ਜੈਨ ਦੀ ਗਿ੍ਫ਼ਤਾਰੀ ਤੋਂ ਬਾਅਦ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸਿਫਾਰਸ ਕੀਤੀ ਸੀ ਕਿ ਬਤੌਰ ਮੰਤਰੀ ਸਤਿੰਦਰ ਜੈਨ ਦੀ ਕਾਰਗੁਜਾਰੀ ਬਦਲੇ ਕੇਂਦਰ ਸਰਕਾਰ ਉਸ ਨੂੰ ਵੱਡੇ ਐਵਾਰਡ ਨਾਲ ਸਨਮਾਨਿਤ ਕਰੇ, ਪ੍ਰੰਤੂ ਵੱਡੀ ਰਕਮ ਤੇ ਸੋਨੇ ਦੇ ਬਰਾਮਦਗੀ ਮੰਤਰੀ ਦੇ ਘਰੋਂ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਸਤਿੰਦਰ ਜੈਨ ਸੰਬੰਧੀ ਅਗਲੇ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਦੋਵੇ ਸਰਕਾਰਾਂ (ਪੰਜਾਬ ਤੇ ਦਿੱਲੀ) ਦੇ ਸਿਹਤ ਮੰਤਰੀਆਂ ਨੇ ਹੀ ਪਾਰਟੀ ਦੀ ਸਿਆਸੀ ਸਿਹਤ ਖ਼ਰਾਬ ਕੀਤੀ ਹੋਈ ਹੈ।










