Skip to main content

Gee 98News

ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਦੇ ਨਤੀਜੇ ਦੇ ਐਲਾਨ ਸੰਬੰਧੀ ਸੰਕੇਤ

ਚੰਡੀਗੜ,17 ਜੂਨ (ਜੀ98 ਨਿਊਜ਼ ਸਰਵਿਸ) :

ਸੈਂਟਰਲ ਬੋਰਡ ਆੱਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਦਸਵੀਂ ਤੇ ਬਾਰਵੀਂ ਕਲਾਸ ਦੇ ਨਤੀਜੇ ਦੇ ਐਲਾਨ ਸੰਬੰਧੀ ਸੰਕੇਤ ਦਿੱਤਾ ਗਿਆ ਹੈ। ਬੋਰਡ ਦੇ ਬੁਲਾਰੇ ਅਨੁਸਾਰ ਦਸਵੀਂ ਦਾ ਨਤੀਜਾ 15 ਜੁਲਾਈ ਤੱਕ ਅਤੇ ਬਾਰਵੀਂ ਦਾ ਜੁਲਾਈ ਦੇ ਅਖ਼ੀਰ ਤੱਕ ਐਲਾਨ ਦਿੱਤਾ ਜਾਵੇਗਾ। ਦੱਸ ਦੇਈਏ ਕਿ ਪਹਿਲਾਂ ਬੋਰਡ ਨੇ ਕਿਹਾ ਸੀ ਕਿ ਪ੍ਰੀਖਿਆਵਾਂ ਸਮਾਪਤ ਹੋਣ ਤੋਂ 20 ਦਿਨਾਂ ਦੇ ਅੰਦਰ-ਅੰਦਰ ਨਤੀਜਾ ਐਲਾਨਿਆ ਜਾਵੇਗਾ ਪ੍ਰੰਤੂ ਅਜੇ ਤੱਕ ਉੱਤਰ ਕਾਪੀਆਂ ਦੇ ਮੁੱਲਅੰਕਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ। ਦੂਜੇ ਪਾਸੇ ਟਰਮ-1 ਅਤੇ ਟਰਮ-2 ਦੇ ਅੰਕ ਦੇਣ ਸੰਬੰਧੀ ਵੀ ਵਿਦਿਆਰਥੀਆਂ ਅੰਦਰ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਜਿਸ ਸੰਬੰਧੀ ਕਦੇ ਦੋਵਾਂ ਟਰਮਾਂ ਦੇ ਬਰਾਬਰ ਅੰਕ ਦੇਣ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਦੇ 30/70 ਦੇ ਅਨੁਪਾਤ ਅਨੁਸਾਰ ਅੰਕ ਦੇਣ ਦੀ ਗੱਲ ਸਾਹਮਣੇ ਆਉਦੀ ਹੈ। ਬੋਰਡ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਦੋਵੇ ਟਰਮਾਂ ਦੇ ਬਰਾਬਰ ਅੰਕ ਦੇਣ ਦਾ ਫੈਸਲਾ ਹੋ ਚੁੱਕਾ ਹੈ ਫਿਰ ਵੀ ਇਸ ਬਾਰੇ ਬੋਰਡ ਵੱਲੋਂ ਅਧਿਕਾਰਤ ਤੌਰ ’ਤੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।

error: Content is protected !!