Gee 98News

ਏਕ ਭਾਰਤ ਸਰੇਸ਼ਟ ਭਾਰਤ ਕੈਂਪ ’ਚ ਐਸਡੀ ਕਾਲਜ ਦੇ ਐਨਸੀਸੀ ਕੈਡਿਟਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬਰਨਾਲਾ,19 ਜੂਨ (ਨਿਰਮਲ ਸਿੰਘ ਪੰਡੋਰੀ) :-

ਐਸਡੀ ਕਾਲਜ ਬਰਨਾਲਾ ਦੇ ਐਨਸੀਸੀ ਕੈਡਿਟਾਂ ਨੇ ਮਲੋਟ ਵਿਖੇ ‘ਏਕ ਭਾਰਤ ਸਰੇਸ਼ਟ ਭਾਰਤ’ 12 ਰੋਜ਼ਾ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਂਪ ਵਿੱਚ ਆਪਣੀ ਬਿਹਤਰੀਨ ਕਾਰਗੁਜਾਰੀ ਸਦਕਾ ਕੈਡਿਟ ਦਿਲਪ੍ਰੀਤ ਸਿੰਘ ਨੇ ਗਾਰਡ ਆੱਫ ਆਨਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਤਸਾਰ ਗਰਗ ਨੇ ਰੱਸਾਕੱਸੀ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਅਤੇ ਗੁਰਸ਼ਰਨ ਸਿੰਘ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ। ਕਮਲਪ੍ਰੀਤ ਕੌਰ ਨੇ ਰੱਸੀਕੱਸੀ ਅਤੇ ਵਧੀਆ ਕੈਡਿਟ ਰਹਿ ਕੇ ਪਹਿਲਾ ਸਥਾਨ ਹਾਸਿਲ ਕੀਤਾ। ਅਨਮੋਲਪ੍ਰੀਤ ਕੌਰ ਨੇ ਕੈਂਪ ਦੀ ਸ਼ਾਨਦਾਰ ਮੀਡੀਆ ਕਵਰੇਜ਼ ਕਰਕੇ ਮੀਡੀਆ ਸੈੱਲ ਵਿੱਚੋ ਸੋਨੇ ਦਾ ਮੈਡਲ ਹਾਸਿਲ ਕੀਤਾ। ਸਾਰੇ ਕੈਡਿਟਾਂ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਿਹਰਾ ਆਪਣੇ ਏਐਨਓ ਲੈਫਟੀਨੈਂਟ ਮਨਜੀਤ ਸਿੰਘ ਦੇ ਸਿਰ ਬੰਨਿਆ। ਇਨਾਂ ਸਾਰੇ ਕੈਡਿਟਾਂ ਨੂੰ ਕਰਨਲ ਕੇਐਸ ਮਾਥੁਰ ਡਿਪਟੀ ਕੈਂਪ ਕਮਾਡੈਂਟ ਵੱਲੋ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸਨਮਾਨਿਤ ਕੀਤਾ। ਕਾਲਜ ਦੇ ਪਿ੍ਸੀਪਲ ਡਾ. ਰਮਾ ਸ਼ਰਮਾ ਨੇ ਸਾਰੇ ਕੈਡਿਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵੱਲੋਂ ਵੀ ਸਾਰੇ ਕੈਡਿਟਾਂ ਦਾ ਸਨਮਾਨ ਕੀਤਾ ਜਾਵੇਗਾ।

error: Content is protected !!