Gee 98News

ਭੱਦਲਵੱਡ ਦੇ ‘ਮਨਜੋਤ’ ਨੇ ਜਿੱਤਿਆ ਅਧਿਆਪਕਾਂ ਤੇ ਮਾਪਿਆਂ ਦਾ ‘ਮਨ’

-ਸਰੇਸ਼ਟਾ ਪ੍ਰੀਖਿਆ ’ਚੋਂ ਆਲ ਇੰਡੀਆ ਪੱਧਰ ’ਤੇ 986ਵਾਂ ਰੈਂਕ ਹਾਸਿਲ ਕੀਤਾ

ਬਰਨਾਲਾ,19 ਜੂਨ (ਨਿਰਮਲ ਸਿੰਘ ਪੰਡੋਰੀ) :-

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਦਲਵੱਡ ਦੇ ਇੱਕ ਵਿਦਿਆਰਥੀ ਨੇ ਮਾਣਮੱਤੀ ਪ੍ਰਾਪਤੀ ਕਰਕੇ ਆਪਣੇ ਅਧਿਆਪਕਾਂ, ਮਾਪਿਆਂ, ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪਿ੍ਰੰਸੀਪਲ ਸੁਖਪਾਲ ਕੌਰ ਨੇ ਦੱਸਿਆ ਕਿ 9ਵੀਂ ਕਲਾਸ ਦੇ ਵਿਦਿਆਰਥੀ ਮਨਜੋਤ ਸਿੰਘ ਪੁੱਤਰ ਰਣਜੀਤ ਕੌਰ ਤੇ ਬਲਵੀਰ ਸਿੰਘ ਨੇ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਵਿਭਾਗ ਵੱਲੋਂ ‘ਸਰੇਸ਼ਟਾ ਕਾਊਂਸਲਿੰਗ-2022’ ਤਹਿਤ ਲਈ ਗਈ ਪ੍ਰੀਖਿਆ ਵਿੱਚੋਂ ਆਲ ਇੰਡੀਆ ਪੱਧਰ ’ਤੇ 986ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਨੂੰ ਅਗਲੀ ਪੜਾਈ ਲਈ 9ਵੀਂ ਤੋਂ 12 ਤੱਕ ਖਰੜ ਜ਼ਿਲਾ ਮੁਹਾਲੀ ਵਿਖੇ ‘ਏਐਨਈਈ ਸਕੂਲ’ ਵਿੱਚ ਦਾਖ਼ਲਾ ਮਿਲਿਆ ਹੈ ਜਿੱਥੇ ਮਨਜੋਤ ਸਿੰਘ ਦੀ ਸਾਰੀ ਪੜਾਈ ਦਾ ਖ਼ਰਚਾ ਸਮੇਤ ਹੋਸਟਲ ਭਾਰਤ ਸਰਕਾਰ ਵੱਲੋਂ ਕੀਤਾ ਜਾਵੇਗਾ । ਪ੍ਰਿੰਸੀਪਲ ਸੁਖਪਾਲ ਕੌਰ ਨੇ ਆਪਣੇ ਸਕੂਲ ਦੇ ਬੱਚੇ ਦੀ ਪ੍ਰਾਪਤੀ ’ਤੇ ਸਕੂਲ ਸਟਾਫ਼ ਅਤੇ ਬੱਚੇ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਬੱਚੇ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।

Gee98 Ads
error: Content is protected !!