Gee 98News

ਭਾਜਪਾ ਦੀ ਲੋਕਪਿ੍ਯਤਾ ਨੇ ਦੋ ਮੁੱਖ ਮੰਤਰੀ, ਸਾਰੇ ਵਜ਼ੀਰ ਤੇ ਵਿਧਾਇਕ ਗਲੀ-ਗਲੀ ਤੋਰੇ : ਕੇਵਲ ਸਿੰਘ ਢਿੱਲੋਂ

-ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਦੇ ਸਦਰ ਬਜ਼ਾਰ ਮੰਗੀਆਂ ਵੋਟਾਂ

ਬਰਨਾਲਾ, 21 ਜੂਨ (ਨਿਰਮਲ ਸਿੰਘ ਪੰਡੋਰੀ) :-

ਸੰਗਰੂਰ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਦੇ ਮੁੱਖ ਸਦਰ ਬਜ਼ਾਰ ’ਚ ਦੁਕਾਨਦਾਰਾਂ ਸਾਹਮਣੇ ਸੰਗਰੂਰ ਹਲਕੇ ਦੇ ਵਿਕਾਸ ਸੰਬੰਧੀ ਆਪਣਾ ਏਜੰਡਾ ਰੱਖਦੇ ਹੋਏ ਵੋਟਾਂ ਅਤੇ ਸਪੋਰਟ ਦੀ ਮੰਗ ਕੀਤੀ। ਸਥਾਨਕ ਨਹਿਰੂ ਚੌਂਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਤੱਕ ਢਿੱਲੋਂ ਨੇ ਇੱਕ ਖੁੱਲੀ ਜੀਪ ’ਚ ਬਜ਼ਾਰ ਦਾ ਚੱਕਰ ਲਗਾਇਆ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਉਪਰ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਗੁਰਦੁਆਰਾ ਸਿੰਘ ਸਭਾ ਮੱਥਾ ਵੀ ਟੇਕਿਆ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਢਿੱਲੋਂ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਤਿੰਨ ਮਹੀਨਿਆਂ ਦੇ ਲੋਕ ਵਿਰੋਧੀ ਰਾਜ ਤੋਂ ਨਿਰਾਸ਼ ਹੋ ਕੇ ਜ਼ਿਮਨੀ ਚੋਣ ’ਚ ‘ਆਪ’ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਢਿੱਲੋਂ ਨੇ ਤਨਜ਼ ਕਸਿਆ ਕਿ ‘ਆਪ’ ਦੇ ਜਿਹੜੇ ਆਗੂੁ ਕਹਿੰਦੇ ਸੀ ਕਿ ਅਗਲੀ ਵਾਰ ਲੋਕਾਂ ਕੋਲ ਵੋਟਾਂ ਮੰਗਣ ਨਹੀਂ ਜਾਵਾਂਗੇ ਉਹ ਤਿੰਨ ਮਹੀਨਿਆਂ ਬਾਅਦ ਹੀ ਦੋ ਸੂਬਿਆਂ ਦੀਆਂ ਸਰਕਾਰਾਂ ਲੈ ਕੇ ਲੋਕਾਂ ਦੇ ਦਰ-ਦਰ ਵੋਟਾਂ ਪਾਉਣ ਲਈ ਮਿੰਨਤਾਂ ਕਰ ਰਹੇ ਹਨ। ਉਨਾਂ ਕਿਹਾ ਕਿ ਦੋ ਮੁੱਖ ਮੰਤਰੀ, ਇੱਕ ਉਪ ਮੁੱਖ ਮੰਤਰੀ, ਦਿੱਲੀ ’ਤੇ ਪੰਜਾਬ ਵੀ ਵਜ਼ੀਰ, ਦਿੱਲੀ ਤੇ ਪੰਜਾਬ ਦੇ ਵਿਧਾਇਕ, ਦਿੱਲੀ ਤੇ ਪੰਜਾਬ ਦੇ ਪਾਰਟੀ ਆਗੂ ਮਿੰਨਤਾਂ ਤਰਲਿਆਂ ਨਾਲ ਵੋਟਾਂ ਮੰਗ ਰਹੇ ਹਨ। ਢਿੱਲੋਂ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਵਿੱਚ ਹਲਕਾ ਸੰਗਰੂਰ ਤੋਂ ਬਾਹਰਲੇ ਲੋਕਾਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੇ ‘ਆਪ’ ਨੂੰ ਨਕਾਰ ਕਿ ਸੰਗਰੂਰ ਹਲਕੇ ਦੇ ਬਹੁਪੱਖੀ ਵਿਕਾਸ ਲਈ ਭਾਜਪਾ ਨੂੰ ਵੋਟ ਦੇਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂ ਅਤੇ ਭਰਵੀਂ ਗਿਣਤੀ ਵਿੱਚ ਵਰਕਰ ਵੀ ਹਾਜ਼ਰ ਸਨ ।

Gee98 Ads
error: Content is protected !!