Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸੋਕੇ ਦੀ ਮਾਰ ਹੇਠ ਹੈ ਮਾਸਟਰ ਤਾਰਾ ਸਿੰਘ ਦਾ ਲਗਾਇਆ ਸਿਆਸੀ ਬੂਟਾ

Nirmal Pandori by Nirmal Pandori
06/29/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਸੋਕੇ ਦੀ ਮਾਰ ਹੇਠ ਹੈ ਮਾਸਟਰ ਤਾਰਾ ਸਿੰਘ ਦਾ ਲਗਾਇਆ ਸਿਆਸੀ ਬੂਟਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਰਾਣੀ ਨੂੰ ਅੱਗਾ ਢਕਣ ਲਈ ਕਹਿਣ ਦੀ ਬਜਾਏ ਦਿੱਤੇ ਜਾ ਰਹੇ ਚਾਪਲੂਸੀ ਦੇ ਲੌਲੀਪੌਪ

ਬਰਨਾਲਾ, 29 ਜੂਨ (ਨਿਰਮਲ ਸਿੰਘ ਪੰਡੋਰੀ) :-

ਪੰਜਾਬ ਦੇ ਬਦਲੇ ਹੋਏ ਰਾਜਨੀਤਿਕ ਹਾਲਾਤਾਂ ਵਿੱਚ ਮਾਸਟਰ ਤਾਰਾ ਸਿੰਘ ਅਤੇ ਬਾਬਾ ਖੜਕ ਸਿੰਘ ਦਾ ਲਗਾਇਆ ਹੋਇਆ ਸਿਆਸੀ ਬੂਟਾ ਸੋਕੇ ਦੀ ਮਾਰ ਝੱਲ ਰਿਹਾ ਹੈ। ਸਿਆਸੀ ਮਾਹਿਰਾਂ ਸਮੇਤ ਸਿਆਸਤ ਦੀ ਸੋਝੀ ਰੱਖਣ ਵਾਲਿਆਂ ਅਤੇ ਸ਼੍ਰੋਮਣੀ ਅਕਲੀ ਦਲ ਦੇ ਮੋਢੀ ਆਗੂਆਂ, ਵਰਕਰਾਂ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹੋਣੈ ਕਿ ਸ਼ੋ੍ਮਣੀ ਅਕਾਲੀ ਦਲ ਅਜਿਹੀ ਹਾਲਤ ਵਿੱਚ ਹੋਵੇਗਾ ਜੋ ਵਿਧਾਨ ਸਭਾ ’ਚ ਸਿਰਫ਼ ਤਿੰਨ ਸੀਟਾਂ ਅਤੇ ਕਿਸੇ ਚੋਣ ਵਿੱਚ ਪੰਜਵੇਂ ਸਥਾਨ ’ਤੇ ਰਹਿਣ ਦਾ ਰਿਕਾਰਡ ਵੀ ਕਾਇਮ ਕਰੇਗਾ। ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ , ਸ਼ੋ੍ਮਣੀ ਅਕਾਲੀ ਦਲ (ਅ) , ਕਾਂਗਰਸ ਅਤੇ ਭਾਜਪਾ ਤੋਂ ਵੀ ਪਛੜ ਗਿਆ। ਇਸ ਜ਼ਿਮਨੀ ਚੋਣ ਦੇ ਨਤੀਜੇ ਨੇ ਦਲ ਦੇ ਆਗੂਆਂ ਵਿੱਚ ਚਿੰਤਾ ਦੀ ਲਹਿਰ ਪੈਦਾ ਤਾਂ ਜ਼ਰੂਰ ਕੀਤੀ ਹੈ ਪਰ ਕੋਈ ‘‘ਰਾਣੀ ਨੂੰ ਅੱਗਾ ਢਕਣ’’ ਲਈ ਕਹਿਣ ਦੀ ਹਿੰਮਤ ਨਹੀਂ ਕਰ ਰਿਹਾ ਸਗੋਂ ਚਾਪਲੂਸੀ ਦੀ ਹੱਦ ਟੱਪਦੇ ਹੋਏ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਜੰਗ ਦੌਰਾਨ ਜਰਨੈਲ ਨਹੀਂ ਬਦਲੇ ਜਾਂਦੇ। ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚ ਸਿਆਸੀ ਹਾਲਤ ਦਾ ਵਿਸਲੇਸ਼ਣ ਕਰਨ ਲਈ ਸੰਗਰੂਰ ਦੀ ਜ਼ਿਮਨੀ ਚੋਣ ਦੇ ਨਤੀਜਿਆਂ ’ਚ ਬਰਨਾਲਾ ਜ਼ਿਲ੍ਹੇ ਦੀ ਗੱਲ ਕਰਦੇ ਹਾਂ ।

Gee98 Ads

ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਵਿੱਚ ਕੁੱਲ 177 ਪੋਲਿੰਗ ਬੂਥਾਂ ਵਿੱਚੋਂ 18 ਪੋਲਿੰਗ ਬੂਥਾਂ ’ਤੇ ਸ਼ੋ੍ਮਣੀ ਅਕਲੀ ਦਲ ਨੂੰ 10 ਤੋਂ ਵੀ ਘੱਟ ਵੋਟਾਂ ਪਈਆਂ ਹਨ ਅਤੇ 125 ਪੋਲਿੰਗ ਬੂਥ ਅਜਿਹੇ ਹਨ ਜਿੱਥੇ ਦਲ ਨੂੰ 50 ਤੋਂ ਘੱਟ ਵੋਟਾਂ ਪਈਆਂ। ਹਲਕਾ ਮਹਿਲ ਕਲਾਂ ’ਚ ਸਿਰਫ਼ 6 ਪੋਲਿੰਗ ਬੂਥਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ 100 ਵੋਟਾਂ ਦਾ ਅੰਕੜਾ ਅਤੇ ਸਿਰਫ਼ ਇੱਕ ਪੋਲਿੰਗ ਬੂਥ ’ਤੇ 200 ਵੋਟਾਂ ਦਾ ਅੰਕੜਾ ਪਾਰ ਕੀਤਾ। ਹਲਕਾ ਬਰਨਾਲਾ ਦੇ ਕੁੱਲ 212 ਪੋਲਿੰਗ ਬੂਥਾਂ ’ਚੋਂ 51 ਬੂਥਾਂ ’ਤੇ 10 ਤੋਂ ਵੀ ਘੱਟ ਵੋਟਾਂ ਪਈਆਂ ਹਨ ਅਤੇ 144 ਬੂਥਾਂ ’ਤੇ 50 ਤੋਂ ਘੱਟ ਵੋਟਾਂ ਪਈਆਂ ਹਨ। ਪਾਰਟੀ ਆਗੂਆਂ ਲਈ ਅੱਖਾਂ ਖੋਲਣ ਵਾਲਾ ਸੰਕੇਤ ਹੈ ਕਿ ਬਰਨਾਲਾ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ ਇੱਕ ਬੂਥ ’ਤੇ 100 ਵੋਟ ਦਾ ਅੰਕੜਾ ਛੁਹਿਆ ਹੈ। ਜੇਕਰ ਹਲਕਾ ਭਦੌੜ ਦੀ ਗੱਲ ਕਰੀਏ ਤਾਂ ਕੁੱਲ 159 ਪੋਲਿੰਗ ਬੂਥਾਂ ’ਚੋਂ 19 ਬੂਥਾਂ ’ਤੇ ਦਲ ਨੂੰ 10 ਤੋਂ ਵੀ ਘੱਟ ਵੋਟਾਂ ਮਿਲੀਆਂ ਹਨ ਤੇ 110 ਬੂਥਾਂ ’ਤੇ 50 ਤੋਂ ਘੱਟ ਵੋਟਾਂ ਪਈਆਂ ਹਨ। ਹਲਕਾ ਭਦੌੜ ’ਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 6 ਬੂਥਾਂ ’ਤੇ 100 ਦੇ ਅੰਕੜੇ ਤੱਕ ਪੁੱਜਣਾ ਨਸੀਬ ਹੋਇਆ ਹੈ। ਪੰਥਕ ਰਾਜਨੀਤੀ ਦੇ ਬਲਬੂਤੇ ’ਤੇ ਵਰਿਆਂ ਤੱਕ ਪੰਜਾਬ ਦੀ ਸੱਤਾ ’ਤੇ ਸਰਦਾਰੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਨਿਰੋਲ ਪੰਥਕ ਮੁੱਦਾ ਲੋਕਾਂ ਦੀ ਸੱਥ ’ਚ ਲੈ ਕੇ ਜਾਣ ਤੋਂ ਬਾਅਦ ਵੀ ਜੇਕਰ ਵੋਟਾਂ ਦੇ ਉਕਤ ਅੰਕੜੇ ਪੱਲੇ ਪੈਦੇ ਹਨ ਤਾਂ ਸ਼੍ਰੋਮਣੀ ਅਕਲੀ ਦਲ ਦੇ ਆਗੂਆਂ ਨੂੰ ਕੰਧ ’ਤੇ ਲਿਖਿਆ ਪੜ ਲੈਣਾ ਚਾਹੀਦਾ ਹੈ, ਨਹੀਂ ਤਾਂ ਕਿਤੇ ‘‘ਵਖ਼ਤੋਂ ਖੁੰਝੀ ਡੂਮਣੀ, ਦਰ-ਦਰ ਧੱਕੇ’’ ਵਾਲੀ ਗੱਲ ਨਾ ਹੋ ਜਾਵੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

06/08/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

06/08/2026
Load More
Previous Post

ਭਗਵੰਤ ਮਾਨ ਸਰਕਾਰ ਦੇ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਹਲਕੇ ‘ਚ ਵੀ ਸਿਮਰਜੀਤ ਮਾਨ ਨੇ ਗੱਡਿਆ ਝੰਡਾ

Next Post

ਸਰੋਵਰ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

by Nirmal Pandori
06/08/2026
ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ
ਪੰਜਾਬ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

by Nirmal Pandori
06/08/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

by Nirmal Pandori
06/08/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

by Nirmal Pandori
06/07/2026
ਪਿੰਡ ਉਗੋਕੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਬਰਨਾਲਾ ਆਸ-ਪਾਸ

ਪਿੰਡ ਉਗੋਕੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

by Nirmal Pandori
06/07/2026
ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ
ਪੰਜਾਬ

ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ

by Nirmal Pandori
06/07/2026
Load More
Next Post
ਸਰੋਵਰ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ

ਸਰੋਵਰ ’ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹਾਈਕੋਰਟ ਨੇ 21 ਸਾਲਾਂ ਬਾਅਦ BSF ਜਵਾਨ ਦੀ ਸੁਣੀ ਪੁਕਾਰ…ਫੌਜ ਨੂੰ ਦਿੱਤੇ ਹੁਕਮ

ਪਾਵਰ ਕਾਰਪੋਰੇਸ਼ਨ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ 9 ਜੂਨ ਤੋਂ ਲਗਾਤਾਰ ਪਰਿਵਾਰਾਂ ਸਮੇਤ ਧਰਨੇ ਦੇਣ ਦਾ ਐਲਾਨ

ਮਾਮਲਾ ਗੜਬੜ ਹੈ…ਬਰਨਾਲਾ ‘ਚ ਆਂਗਣਵਾੜੀ ਵਰਕਰਾਂ ਨੇ ਸੈਂਟਰਾਂ ਲਈ ਭੇਜੇ ਕੁਰਸੀਆਂ ਦੇ ਭਰੇ ਹੋਏ ਟਰੱਕ ਮੋੜੇ ਵਾਪਸ

ਬੋਲ ਪੰਡੋਰੀ ਦੇ.…ਲੁਤਰੋ ਜਦ ਟੇਢੀ ਹਿੱਲਦੀ ਏਂ ਤਾਂ…!

ਪਿੰਡ ਉਗੋਕੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਮਹਿੰਗਾਈ ਦਾ ਝਟਕਾ…ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend