Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੋਸਟ ਮੈਟਿ੍ਕ ਵਜੀਫ਼ਾ ਘੁਟਾਲੇ ਦੀ ਖੁੱਲਗੀ ਪਟਾਰੀ.. ਬਰਨਾਲਾ ਦੇ ਡਿਫਾਲਟਰ ਕਾਲਜਾਂ ਨੇ ਚੀਕ ਮਾਰੀ

Nirmal Pandori by Nirmal Pandori
07/14/2022
in ਸਿੱਖਿਆ, ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪੋਸਟ ਮੈਟਿ੍ਕ ਵਜੀਫ਼ਾ ਘੁਟਾਲੇ ਦੀ ਖੁੱਲਗੀ ਪਟਾਰੀ.. ਬਰਨਾਲਾ ਦੇ ਡਿਫਾਲਟਰ ਕਾਲਜਾਂ ਨੇ ਚੀਕ ਮਾਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਵਜੀਫ਼ਾ ਫ਼ੰਡ ਦੇ ਕਰੋੜਾਂ ਰੁਪਏ ਦੇ ਦੋਸ਼ੀ ਹਨ ਬਰਨਾਲਾ ਦੇ 5-6 ਕਾਲਜ

ਬਰਨਾਲਾ,14 ਜੁਲਾਈ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੋਸਟ ਮ੍ਰੈਟਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਤੋਂ ਬਾਅਦ ਪ੍ਰਾਈਵੇਟ ਵਿੱਦਿਅਕ ਅਦਾਰਿਆਂ ’ਚ ਖਲਬਲੀ ਮੱਚ ਗਈ ਹੈ। ਜੇਕਰ ਮੁੱਖ ਮੰਤਰੀ ਨੇ ਆਪਣੇ ਬਿਆਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਇੱਛਾ ਸ਼ਕਤੀ ਦਿਖਾਈ ਤਾਂ ਵਜੀਫ਼ੇ ਦੇ ਨਾਂ ’ਤੇ ਆਰਥਿਕ ਤੌਰ ’ਤੇ ਗਰੀਬ ਵਿਦਿਆਰਥੀਆਂ ਦਾ ਹੱਕ ਦੱਬਣ ਵਾਲੇ ਪ੍ਰਾਈਵੇਟ ਕਾਲਜਾਂ ਦੀ ਪੋਲ ਖੁੱਲੇਗੀ। ਇਹ ਹੁਕਮ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਸਨ, ਜਿਸ ਤੋਂ ਬਾਅਦ ਕਾਲਜਾਂ ਦਾ ਆਡਿਟ ਵੀ ਹੋਇਆ ਅਤੇ ਕਈ ਕਾਲਜਾਂ ਵੱਲ ਵਜੀਫ਼ੇ ਦੇ ਕਰੋੜਾਂ ਰੁਪਏ ਬਕਾਇਆ ਵੀ ਨਿਕਲੇ, ਪੜਤਾਲ ਦੌਰਾਨ ਕਾਲਜਾਂ ਦੀ ਇਹ ਬੇਈਮਾਨੀ ਵੀ ਸਾਹਮਣੇ ਆਈ ਕਿ ਇੱਕ ਬੱਚੇ ਨੂੰ ਦੋ -ਦੋ ਕੋਰਸਾਂ ਵਿੱਚ ਦਾਖਲ ਕਰਕੇ ਫੰੰਡ ਵਸੂਲੇ ਗਏ। ਕੈਪਟਨ ਸਰਕਾਰ ਮੌਕੇ ਸਿਆਸੀ ਦਬਾਅ ਤਹਿਤ ਇਨਾਂ ਡਿਫਾਲਟਰ ਕਾਲਜਾਂ ਤੋਂ ਰਕਮ ਵਸੂਲੀ ਦੀ ਕਾਰਵਾਈ ਨਾ ਹੋ ਸਕੀ , ਕਿਉਂਕਿ ਇਨਾਂ ਡਿਫਾਲਟਰ ਅਦਾਰਿਆਂ ’ਚ ਕੁਝ ਵੱਡੇ ਵਿੱਦਿਅਕ ਅਦਾਰੇ ਸਿਆਸੀ ਘਰਾਣਿਆਂ ਦੇ ਹਨ ਅਤੇ ਕੁਝ ਉੱਪਰ ਸਿਆਸੀ ਆਗੂਆਂ ਦੀ ਮਿਹਰਬਾਨੀ ਹੈ। ਭਗਵੰਤ ਮਾਨ ਸਰਕਾਰ ਲਈ ਵੀ ਇਨਾਂ ਡਿਫਾਲਟਰ ਕਾਲਜਾਂ ਤੋਂ ਵਜੀਫ਼ੇ ਦੇ ਫ਼ੰਡ ਵਾਪਸ ਕਰਵਾਉਣੇ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਬਹੁਤੇ ਡਿਫਾਲਟਰ ਕਾਲਜਾਂ ਦੇ ਮਾਲਕ ਹੁਣ ਆਮ ਆਦਮੀ ਪਾਰਟੀ ਦੀ ਛਤਰ ਛਾਇਆ ਹੇਠ ਹਨ।

Gee98 Ads

ਇੱਕ ਵੱਡੇ ਸਿੱਖਿਆ ਸਾਸ਼ਤਰੀ ਨੂੰ ਤਾਂ ‘ਆਪ’ ਨੇ ਰਾਜ ਸਭਾ ਦਾ ਮੈਂਬਰ ਵੀ ਬਣਾ ਦਿੱਤਾ ਹੈ ਜਿਸ ਵੱਲ ਕਰੋੜਾਂ ਰੁਪਏ ਕੈਪਟਨ ਦੀ ਸਰਕਾਰ ਨੇ ਵਜੀਫ਼ਾ ਘੁਟਾਲੇ ਦੇ ਕੱਢੇ ਸਨ, ਹੁਣ ਦੇਖਣਯੋਗ ਹੋਵੇਗਾ ਕਿ ਮਾਨ ਸਰਕਾਰ ‘‘ਆਪਣੀਆਂ ਕੱਛ ’ਚ ਅਤੇ ਲੋਕਾਂ ਦੀਆਂ ਹੱਥ ’ਚ’’ ਰੱਖੇਗੀ ਜਾਂ ਫਿਰ ਬਿਨਾਂ ਸਿਆਸੀ ਪੱਖਪਾਤ ਤੋਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰੇਗੀ। ਚਰਚਾ ਇਹ ਵੀ ਹੈ ਕਿ ਮਾਨ ਸਰਕਾਰ ਵੱਲੋਂ ਵਜੀਫ਼ਾ ਘੁਟਾਲੇ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੱਕ ਸੀਮਤ ਹੋ ਕੇ ਕਾਂਗਰਸ ਨੂੰ ਬਦਨਾਮ ਕਰਨ ਦੀ ਹੀ ਹੋਵੇਗੀ। ਜਾਣਕਾਰੀ ਮੁਤਾਬਿਕ ਬਰਨਾਲਾ ਜ਼ਿਲੇ ਵਿੱਚ ਵੀ ਪੰਜ ਤੋਂ ਛੇ ਕਾਲਜ ਵਜੀਫ਼ੇ ਘੁਟਾਲੇ ਦੇ ਦੋਸ਼ੀ ਹਨ। ਜਿਨਾਂ ਦੇ ਮਾਲਕਾਂ ਨੇ ਬਰਨਾਲਾ ਨਾਲ ਸੰਬੰਧਿਤ ਕੈਬਨਿਟ ਮੰਤਰੀ ਦੇ ਇਰਦ ਗਿਰਦ ਰਹਿਣ ਵਾਲਿਆਂ ਦੀ ਚੌਂਕੀ ਭਰਨੀ ਸ਼ੁਰੂੁ ਕਰ ਦਿੱਤੀ ਹੈ। ਇਹ ਵੀ ਦੇਖਣਯੋਗ ਹੋਵੇਗਾ ਕਿ ਇਹ ਚੌਂਕੀਆਂ ਭਰਨ ਨਾਲ ਗਰੀਬ ਵਿਦਿਆਰਥੀਆਂ ਦੇ ਡਿਫਾਲਟਰਾਂ ’ਤੇ ਸਿਆਸੀ ਕਿ੍ਪਾ ਹੋਵੇਗੀ ਜਾਂ ਕਾਰਵਾਈ ਹੋਵੇਗੀ। ਬਰਨਾਲੇ ਦੀ ਰਾਜਨੀਤੀ ਦੀ ਮੌਜੂਦਾ ਦਿਸ਼ਾ ਤੇ ਦਸ਼ਾ ਅਨੁਸਾਰ ਇਨਾਂ ਡਿਫਾਲਟਰਾਂ ’ਤੇ ਸਿਆਸੀ ਕਿ੍ਪਾ ਹੋਣ ਦੇ ਵਧੇਰੇ ਆਸਾਰ ਹਨ, ਜਿਸ ਦੇ ਰੂਪ ’ਚ ਇਨਾਂ ਡਿਫਾਲਟਰਾਂ ਦੀ ਰਕਮ ਘੱਟ ਕਰ ਦਿੱਤੀ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਆਪਣੇ ਚਹੇਤੇ ਕਾਲਜ ਡਿਫਾਲਟਰਾਂ ਨੂੰ ਕੈਪਟਨ ਸਰਕਾਰ ਨੇ ਵੀ ਇਸ ਸਿਆਸੀ ਕਿ੍ਪਾ ਨਾਲ ਨਿਵਾਜਿਆ ਸੀ ਪ੍ਰੰਤੂ ਲੋਕ ਮਾਨ ਸਰਕਾਰ ਤੋਂ ਵਜੀਫ਼ਾ ਘੁਟਾਲੇ ਦੇ ਮਾਮਲੇ ’ਚ ਪੁੰਨਿਆ ਦੀ ਰਾਤ ਵਰਗੀ ਕਾਰਵਾਈ ਚਾਹੁੰਦੇ ਹਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

05/04/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

05/04/2026
Load More
Previous Post

ਮੋਬਾਇਲ ਦੀ ਆਨਲਾਈਨ ਨੇ ਗੇਮ ਦੋ ਨੌਜਵਾਨਾਂ ਦੀ ਬਲੀ ਲਈ

Next Post

ਧੀ ਦੇ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ, ਲੋਕਾਂ ਨੇ ਕੀਤਾ ਟ੍ਰੈਫਿਕ ਜਾਮ

Nirmal Pandori

Nirmal Pandori

Related Posts

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ
ਬਰਨਾਲਾ ਆਸ-ਪਾਸ

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

by Nirmal Pandori
05/04/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ
ਪੰਜਾਬ

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

by Nirmal Pandori
05/03/2026
MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ
ਪੰਜਾਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

by Nirmal Pandori
05/03/2026
Load More
Next Post
ਧੀ ਦੇ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ, ਲੋਕਾਂ ਨੇ ਕੀਤਾ ਟ੍ਰੈਫਿਕ ਜਾਮ

ਧੀ ਦੇ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ, ਲੋਕਾਂ ਨੇ ਕੀਤਾ ਟ੍ਰੈਫਿਕ ਜਾਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

ਵੱਡੀ ਖ਼ਬਰ…ਪੰਜਾਬ ਵਿਧਾਨ ਸਭਾ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ

MP ਸੰਦੀਪ ਪਾਠਕ ‘ਤੇ ਦਰਜ ਹੋਏ ਮਾਮਲਿਆਂ ‘ਚ ਪੰਜਾਬ ਦੇ ਰਾਜਪਾਲ ਦੀ ਐਂਟਰੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend