Gee 98News

ਮੋਬਾਇਲ ਦੀ ਆਨਲਾਈਨ ਨੇ ਗੇਮ ਦੋ ਨੌਜਵਾਨਾਂ ਦੀ ਬਲੀ ਲਈ

ਲੁਧਿਆਣਾ,14 ਜੁਲਾਈ (ਜੀ98 ਨਿਊਜ਼ ਸਰਵਿਸ) :-

ਲੁਧਿਆਣਾ ’ਚ ਆਨਲਾਈਨ ਗੇਮ ਪਬਜੀ ਅਤੇ ਫ੍ਰੀ-ਫਾਇਰ ਖੇਡਣ ਵਾਲੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਵਾਲੇ ਦੋ ਨੌਜਵਾਨਾਂ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ । ਨਿਊ ਸ਼ਿਵਪੁਰੀ ਦੇ ਵਸਨੀਕ ਸੁਮਿਤ ਕੁਮਾਰ (24) ਨੇ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ, ਜਦੋਂ ਉਹ ਘਰ ਇਕੱਲਾ ਸੀ । ਸੁਮਿਤ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਉਹ ਪਬਜੀ ਗੇਮ ਖੇਡਣ ਕਾਰਨ ਕਾਫੀ ਸਮੇਂ ਤੋਂ ਤਣਾਅ ਵਿੱਚ ਰਹਿੰਦਾ ਸੀ । ਦੂਜੀ ਘਟਨਾ ’ਚ ਕਿ੍ਪਾਲ ਨਗਰ ਦੇ ਜਤਿੰਦਰ ਸਿੰਘ (28) ਨੇ ਵੀ ਫਾਹਾ ਲੈ ਕੇ ਆਤਮ ਹੱਤਿਆ ਕੀਤੀ । ਘਟਨਾ ਵੇਲੇ ਜਤਿੰਦਰ ਸਿੰਘ ਵੀ ਘਰ ਵਿੱਚ ਇਕੱਲਾ ਹੀ ਸੀ। ਜਤਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਨਲਾਈਨ ਗੇਮ ਫ੍ਰੀਫਾਇਰ ਖੇਡਣ ਦਾ ਆਦੀ ਸੀ ਜਿਸ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਉਸ ਦੀ ਮਨੋ ਵਿਗਿਆਨਕ ਡਾਕਟਰ ਤੋਂ ਦਵਾਈ ਵੀ ਚਲਦੀ ਸੀ।

error: Content is protected !!