Gee 98News

ਡੇਰਾ ਸਿਰਸਾ ਦੇ ਵਰਚੂਅਲ ਸਮਾਗਮ ਵਿੱਚ ਵੱਡੀ ਗਿਣਤੀ ’ਚ ਸਰਧਾਲੂਆਂ ਨੇ ਕੀਤੀ ਸ਼ਮੂਲੀਅਤ

ਬਰਨਾਲਾ,14 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਗੁਰੂ ਪੁੰਨਿਆ ਦੇ ਮੌਕੇ ’ਤੇ ਬਰਨਾਵਾ ਆਸ਼ਰਮ ਤੋਂ ਵਰਚੂਅਲ ਸਮਾਗਮ ਰਾਹੀਂ ਸੰਗਤਾਂ ਨੂੰ ਆਪਣੇ ਪ੍ਰਬਚਨਾ ਨਾਲ ਨਿਹਾਲ ਕੀਤਾ। ਸਥਾਨਕ ਬਾਜਾਖਾਨਾ ਰੋਡ ‘ਤੇ ਸਥਿਤ ਨਾਮ ਚਰਚਾ ਘਰ ’ਚ ਸੰਗਤਾਂ ਨੇ ਇਸ ਵਰਚੂਅਲ ਸਮਾਗਮ ਦਾ ਅਨੰਦ ਮਾਣਿਆ। ਇਸ ਮੌਕੇ ਡੇਰਾ ਮੁਖੀ ਨੇ ਗੁਰੂ ਅਤੇ ਚੇਲੇ ਦੇ ਰਿਸ਼ਤੇ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਉਦੇ ਹੋਏ ਗੁਰੂ ਚੇਲੇ ਦੇ ਰਿਸ਼ਤੇ ਦੀ ਮਹੱਤਤਾ ਦਾ ਵਿਖਿਆਨ ਕੀਤਾ। ਡੇਰਾ ਮੁਖੀ ਨੇ ਅਜੋਕੇ ਦੌਰ ’ਚ ਥਾਂ-ਥਾਂ ਖੁੱਲ ਰਹੇ ਬਿਰਧ ਆਸ਼ਰਮਾਂ ਉਪਰ ਵੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਮਾਂ-ਬਾਪ ਦੀ ਸੇਵਾ ਸੰਭਾਲ ਦੀ ਪ੍ਰੇਰਨਾ ਦਿੱਤੀ। ਡੇਰਾ ਮੁਖੀ ਨੇ ਆਪਣੇ ਸਰਧਾਲੂਆਂ ਨੂੰ ਆਪਣੇ ਘਰਾਂ , ਦਫ਼ਤਰਾਂ ਅਤੇ ਕੰਮ ਵਾਲੇ ਸਥਾਨਾਂ ’ਤੇ ਸਤਿਕਾਰ ਸਹਿਤ ਤਿਰੰਗਾ ਝੰਡਾ ਲਗਾ ਰੱਖਣ ਅਤੇ ਮੁੱਖ ਮਾਰਗਾਂ ’ਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਮੋਬਾਇਲ ਪਖ਼ਾਨੇ ਰੱਖਣ ਦੇ ਦੋ ਭਲਾਈ ਕਾਰਜ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਸ ਵਰਚੂਅਲ ਸਮਾਗਮ ਵਿੱਚ ਬਲਾਕ ਬਰਨਾਲਾ/ਧਨੌਲਾ ਦੀ ਜ਼ਿੰਮੇਵਾਰ ਕਮੇਟੀ ਅਤੇ ਵੱਖ -ਵੱਖ ਪਿੰਡਾਂ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਸੰਗਤ ਪੁੱਜੀ ਹੋਈ ਸੀ। ਸਮਾਗਮ ਸੰਬੰਧੀ ਗੱਲਬਾਤ ਕਰਦੇ ਹੋਏ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਗਰਮੀ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਸੰਗਤਾਂ ਨੇ ਸਮਾਗਮ ’ਚ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਹਰ ਤਰਾਂ ਦੇ ਸ਼ਲਾਘਾਯੋਗ ਪ੍ਰਬੰਧ ਕੀਤੇ ਹੋਏ ਸਨ।

error: Content is protected !!