Gee 98News

ਪਿਤਾ ਨੇ 10 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਧਰਤੀ ’ਤੇ ਪਟਕ ਕੇ ਮਾਰਿਆ, ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ, 02 ਅਗਸਤ :-

ਜ਼ਿਲ੍ਹੇ ਦੇ ਪਿੰਡ ਰਣਜੀਤਗੜ ਝੁੱਗੇ ਵਿਖੇ ਇੱਕ ਫੌਜੀ ਪਿਤਾ ’ਤੇ ਆਪਣੀ 10 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਧਰਤੀ ’ਤੇ ਪਟਕ ਕੇ ਮਾਰਨ ਦੇ ਦੋਸ਼ ਲੱਗੇ ਹਨ। ਬੱਚੀ ਦੀ ਮਾਤਾ ਅਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਿ੍ਤਕ ਬੱਚੀ ਦੇ ਫੌਜੀ ਪਿਤਾ, ਦਾਦਾ, ਦਾਦੀ ’ਤੇ ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਬੱਚੀ ਦੀ ਮਾਤਾ ਦੇ ਬਿਆਨਾਂ ਅਨੁਸਾਰ ਉਸ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਸਤਿਨਾਮ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰਾ ਪਹਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ, ਬੱਚੀ ਦੀ ਮਾਤਾ ਨੇ ਦੱਸਿਆ ਕਿ ਗਰਭਵਤੀ ਹੋਣ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਚਲੀ ਗਈ। ਜਦ ਉਹ ਵਾਪਸ ਆਪਣੇ ਸਹੁਰੇ ਪਿੰਡ ਆਈ ਤਾਂ ਉਸ ਦਾ ਸਹੁਰਾ ਪਰਿਵਾਰ ਹੋਰ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਲੱਗਾ ਅਤੇ ਪਤੀ ਨੇ ਤਲਾਕ ਦਾ ਕੇਸ ਲਗਾ ਦਿੱਤਾ ਪ੍ਰੰਤੂ ਉਹ ਤਲਾਕ ਨਹੀਂ ਦੇਣਾ ਚਾਹੁੰਦੀ ਸੀ । ਉਸ ਨੇ ਆਪਣੇ ਬਿਆਨਾਂ ’ਚ ਇਹ ਵੀ ਦੋਸ਼ ਲਗਾਇਆ ਕਿ ਉਸ ਦਾ ਪਤੀ ਸਤਿਨਾਮ ਸਿੰਘ ਸ਼ੱਕ ਕਰਦਾ ਸੀ ਕਿ ਇਹ ਬੱਚੀ ਉਸ ਦੀ ਨਹੀਂ ਹੈ। ਉਸ ਨੇ ਕਿਹਾ ਕਿ ਫੌਜੀ ਅਫਸਰਾਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਵੀ ਘਰ ਦਾ ਕਲੇਸ਼ ਖਤਮ ਨਹੀਂ ਹੋਇਆ ਤੇ ਇੱਕ ਦਿਨ ਝਗੜੇ ਦੌਰਾਨ ਉਸ ਦੇ ਪਤੀ ਸਤਿਨਾਮ ਸਿੰਘ ਨੇ10 ਮਹੀਨਿਆਂ ਦੀ ਮਾਸੂਮ ਬੱਚੀ ਰਹਿਮਤ ਕੌਰ ਨੂੰ ਉਸ ਕੋਲੋ ਖੋਹ ਕੇ ਧਰਤੀ ’ਤੇ ਪਟਕ ਕੇ ਮਾਰਿਆ ਜਿਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਬੱਚੀ ਦੀ ਮਾਤਾ ਅਨੁਸਾਰ ਇਸ ਮੌਕੇ ’ਤੇ ਉਸ ਦੀ ਸੱਸ ਤੇ ਸਹੁਰਾ ਵੀ ਹਾਜ਼ਰ ਸੀ ਜਿਨ੍ਹਾਂ ਨੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ । ਪੁੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!