Gee 98News

ਦਰਦ ਨਾਲ ਵਿਦਾ ਕਰ ਦਿੱਤਾ ਲੋਕਾਂ ਨੇ ਆਪਣੇ ਦਰਦਮੰਦ ਦਰਦੀ ਨੂੰ

ਬਰਨਾਲਾ, 10 ਅਗਸਤ (ਨਿਰਮਲ ਸਿੰਘ ਪੰਡੋਰੀ) :

ਉਸਦੀ ਆਪਣੀ ਤਾਂ ਭਾਵੇਂ ਖੱਬੀ ਬਾਂਹ ਨਹੀਂ ਸੀ ਪਰ ਉਹ ਹਰ ਲੋੜਵੰਦ ਇਨਸਾਨ ਦੀ ਸੱਜੀ ਬਾਂਹ ਬਣ ਕੇ ਇਨਸ਼ਾਫ਼ ਦੇ ਪਲੇਟਫਾਰਮ ’ਤੇ ਖੜ ਕੇ ਅਜਿਹਾ ਗਰਜਦਾ ਸੀ ਕਿ ਸਮੇਂ ਦੀਆਂ ਹਕੂਮਤਾਂ ਦੇ ਕੰਨ ਖੜੇ ਹੋ ਜਾਂਦੇ ਸਨ। 9 ਅਗਸਤ ਮੰਗਲਵਾਰ ਮਹਿਲ ਕਲਾਂ ਦੀ ਧਰਤੀ ਦਾ ਜਾਇਆ ਹਮੇਸ਼ਾ ਲਈ ਚੁੱਪ ਹੋ ਗਿਆ। ਲੋੜਵੰਦਾਂ ਦੇ ਦਰਦੀ, ਕਾਮਰੇਡ ਪ੍ਰੀਤਮ ਸਿੰਘ ਨਹੀਂ ਰਹੇ। ਸਮੁੱਚੀ ਜ਼ਿੰਦਗੀ ਲੋਕ ਹਿੱਤਾ ਲਈ ਜੂਝਣ ਵਾਲੇ ਪ੍ਰੀਤਮ ਸਿੰਘ ਦਰਦੀ ਆਪਣੀ ਬਹੁਪੱਖੀ ਸਖ਼ਸੀਅਤ ਲੈ ਕੇ ਲੋਕਾਂ ਦੇ ਵਿੱਚ ਕੁਝ ਅਜਿਹੇ ਤਰੀਕੇ ਨਾਲ ਵਿਚਰੇ ਕਿ ਉਸ ਦੀਆਂ ਪੈੜਾਂ ਦੇ ਨਿਸ਼ਾਨ ਕੋਈ ਮਿਟਾ ਨਹੀਂ ਸਕਦਾ। ਨਿਰਸੁਆਰਥ ਆਪਣਾ ਜੀਵਨ ਸਮਾਜ ਦੇ ਲੇਖੇ ਲਾਉਣ ਵਾਲੇ ਕਾਮਰੇਡ ਪ੍ਰੀਤਮ ਸਿੰਘ ਦਰਦੀ ਵਰਗੇ ਵਿਰਲੇ ਹੀ ਪੈਦਾ ਹੁੰਦੇ ਹਨ ਜੋ ਸਰੀਰਕ ਤੌਰ ’ਤੇ ਭਾਵੇਂ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ ਪ੍ਰੰਤੂ ਵਿਚਾਰਧਾਰਕ ਤੌਰ ’ਤੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ । 10 ਅਗਸਤ ਲੋਕਾਂ ਦੇ ਹਜ਼ੂਮ ਨੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਖ਼ਾਤਰ ਲੜਨ ਵਾਲੇ ਆਪਣੇ ‘ਦਰਦੀ’ ਨੂੰ ਪੂਰੇ ਦਰਦ ਨਾਲ ਵਿਦਾ ਕੀਤਾ।

error: Content is protected !!