Skip to main content

Gee 98News

ਗਰੀਬਾਂ ਦੇ ਹੱਕਾਂ ’ਤੇ ਡਾਕਾ ਮਾਰਨ ਵਾਲੇ ਜਾਣਗੇ ਜੇਲ੍ਹ : ਲਾਲ ਚੰਦ ਕਟਾਰੂਚੱਕ

ਬਰਨਾਲਾ, 06 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਸਰਕਾਰ ਨੇ ਸਸਤਾ ਰਾਸ਼ਨ ਸਕੀਮ ਤਹਿਤ ਬਣੇ ਕਾਰਡਾਂ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜਾਅਲੀ ਰਾਸ਼ਨ ਕਾਰਡ ਬਣਾ ਕੇ ਪਿਛਲੇ ਸਮੇਂ ਦੌਰਾਨ ਸਸਤਾ ਰਾਸ਼ਨ ਲੈਣ ਵਾਲਿਆਂ ਦੀ ਸਨਾਖ਼ਤ ਕਰਕੇ ਉਨ੍ਹਾਂ ਦੇ ਕਾਰਡ ਕੱਟੇ ਜਾਣਗੇ ਅਤੇ ਉਨਾਂ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਹੱਕਾਂ ’ਤੇ ਡਾਕਾ ਮਾਰਨ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ ਅਤੇ ਅਜਿਹੇ ਦੋਸ਼ੀਆਂ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਾਰਡਾਂ ਦੀ ਜਾਂਚ ਵਾਸਤੇ ਜਾਂਚ ਅਧਿਕਾਰੀ ਨਿਯੁਕਤ ਕਰ ਦਿੱਤੇ ਗਏ ਹਨ, ਜੋ ਜਲਦੀ ਹੀ ਜਾਅਲੀ ਰਾਸ਼ਨ ਕਾਰਡਾਂ ਦੀ ਸੂਚੀ ਤਿਆਰ ਕਰਨਗੇ ।

error: Content is protected !!