Skip to main content

Gee 98News

ਯੋ-ਯੋ ਹਨੀ ਸਿੰਘ ਦੀ ਵਿਆਹੁਤਾ ਜ਼ਿੰਦਗੀ ਦਾ ਕਾਨੂੰਨੀ ਅੰਤ, ਪਤਨੀ ਨੇ ਲਿਆ ਤਲਾਕ

ਬਰਨਾਲਾ, 09 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਪੌਪ ਸਿੰਗਰ ਯੋ-ਯੋ ਹਨੀ ਸਿੰਘ ਦੀ ਵਿਆਹੁਤਾ ਜ਼ਿੰਦਗੀ ਦਾ ਕਾਨੂੰਨੀ ਅੰਤ ਹੋ ਗਿਆ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ’ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾਉਂਦੇ ਹੋਏ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ ਅਤੇ ਗੁਜ਼ਾਰੇ ਭੱਤੇ ਲਈ 10 ਕਰੋੜ ਰੁਪਏ ਮੰਗਿਆ ਸੀ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਦੋਵੇਂ ਪਤੀ ਪਤਨੀ ਦਾ ਇੱਕ ਕਰੋੜ ਵਿੱਚ ਸਮਝੌਤਾ ਹੋਇਆ ਦੱਸਿਆ ਜਾਂਦਾ ਹੈ ਅਤੇ ਦੋਵੇਂ ਬਤੌਰ ਪਤੀ ਪਤਨੀ ਕਾਨੂੰਨੀ ਤੌਰ ’ਤੇ ਵੱਖ ਹੋ ਗਏ ਹਨ । ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਨੂੰ ਗੁਜ਼ਾਰੇ ਭੱਤੇ ਵਜੋ ਅਦਾਲਤ ਵਿੱਚ 1 ਕਰੋੜ ਦਾ ਚੈੱਕ ਦਿੱਤਾ ਹੈ। ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਸ ਉੱਪਰ ਕੁੱਟਮਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਹਨੀ ਸਿੰਘ ਅੰਤਰਰਾਸ਼ਟਰੀ ਦੌਰੇ ’ਤੇ ਜਾਣ ਦੇ ਬਹਾਨੇ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਉਂਦਾ ਹੈ। ਹਨੀ ਸਿੰਘ ਦੀ ਪਤਨੀ ਨੇ ਇਹ ਵੀ ਦੋਸ਼ ਲਗਾਏ ਕਿ ਉਸ ਨਾਲ ਜਾਨਵਰਾਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ ਜਿਸ ਕਰਕੇ ਉਹ ਹਨੀ ਸਿੰਘ ਤੋਂ ਵੱਖ ਹੋਣਾ ਚਾਹੁੰਦੀ ਹੈ। ਦੂਜੇ ਪਾਸੇ ਯੋ-ਯੋ ਹਨੀ ਸਿੰਘ ਨੇ ਆਪਣੀ ਪਤਨੀ ਦੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਇਹ ਦੋਸ਼ ਉਸ ਨੂੰ ਬਦਨਾਮ ਅਤੇ ਪ੍ਰੇਸ਼ਾਨ ਕਰਨ ਲਈ ਲਗਾਏ ਗਏ ਹਨ। ਅਖ਼ੀਰ! ਦੋਵਂੇ ਵੱਖ ਹੋਣ ਦੇ ਫੈਸਲੇ ’ਤੇ ਪੁੱਜੇ ਅਤੇ ਦੋਵਾਂ ਨੇ ਕਾਨੂੰਨੀ ਤਲਾਕ ਲੈ ਲਿਆ। ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਵਿਆਹ 2011 ਵਿੱਚ ਹੋਇਆ ਸੀ ਦੋਵਾਂ ਦੀ ਪ੍ਰੇਮ ਕਹਾਣੀ ਸਕੂਲ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਉਨਾਂ ਨੇ ਲੱਗਭੱਗ 20 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ ਪ੍ਰੰਤੂ ਵਿਆਹ ਦੇ 10 ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ । ਗਲੈਮਰ ਦੀ ਦੁਨੀਆਂ ਦਾ ਇਹ ਮਹਿੰਗਾ ਤਲਾਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

error: Content is protected !!