Gee 98News

ਡਿਪਟੀ ਕਮਿਸ਼ਨਰ ਨੇ ਕੀਤਾ ਬਡਬਰ ਵਿਖੇ ਬਨਣ ਵਾਲੇ ਵੇਟਲੈਂਡ ਦਾ ਦੌਰਾ

ਬਰਨਾਲਾ, 05 ਨਵੰਬਰ (ਸੋਨੀ ਧਨੌਲਾ) :

ਬਰਨਾਲਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਚਲਾਈ ਗਈ ਹਰਿਆਵਲ ਮੁਹਿੰਮ ਤਹਿਤ ਪਿੰਡ ਬਡਬਰ ਵਿਖੇ ਵੇਟਲੈਂਡ ਬਣਾਇਆ ਜਾ ਰਿਹਾ ਹੈ। ਬਡਬਰ ਵਿਖੇ ਪਹਿਲਾਂ ਹੀ ਕੁਝ ਹਿੱਸੇ ਵਿਚ ਜੰਗਲ ਮੌਜੂਦ ਹੈ। ਪ੍ਰਸ਼ਾਸਨ ਵੱਲੋਂ ਏਥੇ ਛੱਪੜ ਬਣਾਇਆ ਜਾ ਰਿਹਾ ਹੈ ਜਿਸ ਵਿਚ ਪਾਣੀ ਛੱਡ ਕੇ ਆਸ ਪਾਸ ਦੇ ਜੰਗਲ ਨੂੰ ਵਧੇਰੇ ਹਰਿਆਲੀ ਅਤੇ ਪੰਛੀ ਜਾਨਵਰ ਮਿਲਣਗੇ। ਪਿੰਡ ਬਡਬਰ ਵਿਖੇ ਪੈਂਦੇ 100 ਏਕੜ ਕਰੀਬ ਰਕਬੇ ‘ਚ ਫੈਲੇ ਜੰਗਲ ਨੂੰ ਹੋਰ ਵੱਧ ਹਰਿਆ ਭਰਿਆ ਕਰਨ ਲਈ ਉਥੇ ਜਲਗਾਹ ਬਣਾਈ ਜਾ ਰਹੀ ਹੈ। ਇਸ ਵੈੱਟਲੈਂਡ ਲਈ 4-5 ਏਕੜ ਰਕਬੇ ‘ਚ ਛੱਪੜ ਬਣਾਇਆ ਜਾ ਰਿਹਾ ਹੈ।

Gee98 Ads
error: Content is protected !!