Gee 98News

ਪੰਜ ਹਿੰਦੂ ਨੇਤਾਵਾਂ ਨੂੰ ਮਿਲੀਆਂ ਬੁਲੇਟਪਰੂਫ ਜੈਕੇਟਾਂ

ਚੰਡੀਗੜ,06 ਨਵੰਬਰ (ਜੀ98 ਨਿਊਜ਼ ਸਰਵਿਸ) :

ਬੀਤੇ ਦਿਨੀਂ ਅੰਮਿ੍ਰਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਨੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਸੰਬੰਧੀ ਅਹਿਮ ਕਦਮ ਚੁੱਕਿਆ ਹੈ। ਪੁਲਿਸ ਨੇ ਸੂਰੀ ਦੇ ਕਤਲ ਸਮੇਂ ਕਾਤਲ ਵੱਲੋਂ ਵਰਤਿਆ ਗਿਆ ਤਰੀਕਾ ਅਤੇ ਫੁਰਤੀ ਨੂੰ ਦੇਖਦੇ ਹੋਏ ਪੰਜਾਬ ਦੇ ਪੰਜ ਹਿੰਦੂ ਨੇਤਾਵਾਂ ਰਾਜੀਵ ਟੰਡਨ, ਯੋਗੇਸ ਬਖ਼ਸੀ, ਅਮਿੰਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਨੂੰ ਬੁਲੇਟਪਰੂਫ ਜੈਕੇਟਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਅਕਸਰ ਵਿਵਾਦਤ ਬਿਆਨਾਂ ਕਰਕੇ ਚਰਚਾ ’ਚ ਰਹਿਣ ਵਾਲੇ ਗੁਰਸਿਮਰਨ ਸਿੰਘ ਮੰਡ ਨੂੰ ਵੀ ਬੁਲੇਟਪਰੂਫ ਜੈਕੇਟ ਦਿੱਤੀ ਗਈ ਹੈ। ਦੂਜੇ ਪਾਸੇ ਸਰਕਾਰ ਨੇ ਸੂਬੇ ਦੇ ਸਾਰੇ ਪੁਲਿਸ ਸੁਰੱਖਿਆ ਪ੍ਰਾਪਤ ਆਗੂਆਂ ਅਤੇ ਰਾਜਨੀਤਿਕ ਨੇਤਾਵਾਂ ਦੀ ਸੁਰੱਖਿਆ ਰੀਵਿਊ ਕਰਨ ਸੰਬੰਧੀ ਹੁਕਮ ਦਿੱਤੇ ਹਨ।

error: Content is protected !!