Skip to main content

Gee 98News

ਪ੍ਰਸਿੱਧ ਜੋਤਿਸ਼ੀ ਪੰਡਿਤ ਰਾਮ ਕੁਮਾਰ ਸ਼ਰਮਾ ਦਾ ਕੀਤਾ ਵਿਸ਼ੇਸ਼ ਸਨਮਾਨ

ਚੰਡੀਗੜ, 14 ਨਵੰਬਰ (ਨਿਰਮਲ ਸਿੰਘ ਪੰਡੋਰੀ) :

ਪਿਛਲੇ 17 ਵਰਿਆਂ ਤੋਂ ਜੋਤਿਸ਼ ਦੇ ਖ਼ੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਨਾਮਵਰ ਜੋਤਿਸ਼ੀ ਅਤੇ ਲਾਲ ਕਿਤਾਬ ਦੇ ਮਾਹਿਰ ਪੰਡਿਤ ਰਾਮ ਕੁਮਾਰ ਸ਼ਰਮਾ ਦਾ ਹਰਿਦੁਆਰ ਵਿਖੇ ਦੋ ਰੋਜ਼ਾ ‘‘ਅੰਤਰਰਾਸ਼ਟਰੀ ਪ੍ਰਾਚਯ ਵਿੱਦਿਆ ਊਤਥਾਨ ਸੰਘ’’ ਯੂਐਸਏ ਵੱਲੋਂ ਕਰਵਾਏ ਜੋਤਿਸ਼ ਸੰਮੇਲਨ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਮੇਲਨ ਦੇ ਪ੍ਰਬੰਧਕ ਜੋਤਿਸ਼ ਤੰਤਰ-ਮੰਤਰ-ਯੰਤਰ ਸਰਵਗਿਆਮੁਨੀ ਪੰਡਿਤ ਸਤੇਂਦਰ ਭਾਰਦਵਾਜ ਅਤੇ ਮਹੰਤ ਰਾਮੇਸ ਦਾਸ ਹਰਿਦੁਆਰ, ਡਾ. ਧੀਰਜ ਸਿੰਘ ਪਵਾਰ ਨੇ ਪੰਡਿਤ ਰਾਮ ਕੁਮਾਰ ਸ਼ਰਮਾ ਬਰਨਾਲਾ ਦੀਆਂ ਜੋਤਿਸ਼ ਦੇ ਖ਼ੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀ ਸ਼ਰਮਾ ਨੇ ਜੋਤਿਸ਼ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਡਿਤ ਰਾਮ ਕੁਮਾਰ ਸ਼ਰਮਾ ਨੂੰ ਜੋਤਿਸ਼ ਸੇਵਾਵਾਂ ਬਦਲੇ ਅਨੇਕਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

error: Content is protected !!