ਸ.ਹ.ਸ. ਮਹਿਲ ਖੁਰਦ ਵਿਖੇ ਬਾਲ ਦਿਵਸ ਮਨਾਇਆ
ਮਹਿਲ ਕਲਾਂ 15 ਨਵੰਬਰ ( ਜਸਵੰਤ ਸਿੰਘ ਲਾਲੀ )
ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਛਾਪਾ ਦੀ ਅਗਵਾਈ ਵਿੱਚ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਕੂਲ ਕਮੇਟੀ ਦੇ ਚੈਅਰਮੈਨ ਜਸਵੰਤ ਸਿੰਘ ਲਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਜਿਸ ਵਿੱਚ ਛੇਵੀਂ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਛੇਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੇਂਟਿੰਗ ਭਾਸ਼ਣ ਅਤੇ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਆਪੋ ਆਪਣੇ ਜੌਹਰ ਦਿਖਾਏ । ਇਸ ਮੌਕੇ ਪੇਂਟਿੰਗ ਭਾਸ਼ਣ ਅਤੇ ਸੁੰਦਰ ਲਿਖਾਈ ਵਿੱਚ ਜੋ ਵਿਦਿਆਰਥੀ ਫਸਟ ਸੈਕਿੰਡ ਅਤੇ ਥਰਡ ਆਏ ਸਨ ਉਨ੍ਹਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਤ ਵੀ ਕੀਤਾ ਗਿਆ । ਇਸ ਮੌਕੇ ਸਕੂਲ ਦੇ ਡੀ ਪੀ ਬਾਬੂ ਸਿੰਘ , ਕਾਰਨ ਵਾਤਿਸ, ਮੈਡਮ ਹਰਪ੍ਰੀਤ ਕੌਰ , ਮੈਡਮ ਭੁਪਿੰਦਰ ਕੌਰ , ਮੈਡਮ ਬਲਵਿੰਦਰ ਕੌਰ , ਮੈਡਮ ਊਸ਼ਾ ਦੇਵੀ , ਅਮਨਜੋਤ ਕੌਰ , ਹਰਜਿੰਦਰ ਕੌਰ , ਰਮਨਦੀਪ ਕੌਰ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ ।