Skip to main content

Gee 98News

ਵਿਸ਼ਵ ਦੀ ਆਬਾਦੀ 8 ਬਿਲੀਅਨ ਤੱਕ ਪੁੱਜੀ

ਵਿਸ਼ਵ ਦੀ ਆਬਾਦੀ 8 ਬਿਲੀਅਨ ਤੱਕ ਪੁੱਜੀ

ਬਰਨਾਲ਼ਾ 15 ਨਵੰਬਰ (ਨਿਰਮਲ ਸਿੰਘ ਪੰਡੋਰੀ)-

15 ਨਵੰਬਰ ਦੀ ਸਵੇਰ ਮੰਗਲਵਾਰ ਵਿਸ਼ਵ ਦੀ ਆਬਾਦੀ 8 ਬਿਲੀਅਨ ਦੇ ਅੰਕੜੇ ਤਕ ਪੁੱਜ ਗਈ ਹੈ। ਯੂ ਐਨ ਓ ਵੱਲੋ ਜਾਰੀ ਰਿਪੋਰਟ ਅਨੁਸਾਰ ਇਸ ਸਦੀ ਦੇ ਅੰਤ ਤੱਕ ਵਿਸ਼ਵ ਦੀ ਆਬਾਦੀ 10 ਬਿਲੀਅਨ ਤੱਕ ਪੁੱਜ ਜਾਵੇਗੀ। ਰਿਪੋਰਟ ਅਨੁਸਾਰ 2030 ਤੱਕ ਵਿਸ਼ਵ ਦੀ ਆਬਾਦੀ 8.5 ਬਿਲੀਅਨ, 2050 ਤੱਕ 9.4 ਬਿਲੀਅਨ ਅਤੇ 2080 ਤੱਕ 10 ਬਿਲੀਅਨ ਤੋਂ ਵੀ ਪਾਰ ਪੁੱਜ ਜਾਵੇਗੀ। ਯੂ ਐਨ ਓ ਨੇ 2050 ਤੱਕ ਵਿਸ਼ਵ ਦੇ 10 ਸਭ ਤੋਂ ਵੱਧ ਆਬਾਦੀ ਵਾਲੇ ਮੁਲਕਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜਿਸ ਵਿਚ ਚੀਨ, ਭਾਰਤ, ਪਾਕਿਸਤਾਨ, ਯੂ ਐਸ ਏ, ਬ੍ਰਾਜ਼ੀਲ, ਕਾਂਗੋ, ਬੰਗਲਾਦੇਸ਼, ਇੰਡੋਨੇਸ਼ੀਆ, ਨਾਇਜੀਰਿਆ, ਈਥੋਪੀਆ ਸ਼ਾਮਿਲ ਹਨ। ਭਾਰਤ ਵਿੱਚ ਵਧ ਰਹੀ ਆਬਾਦੀ ਸਰਕਾਰ ਲਈ ਸਿਰਦਰਦੀ ਬਣੀ ਹੋਈ ਹੈ। ਭਾਰਤ ਵਿੱਚ ਆਬਾਦੀ ਦੇ ਵਧ ਰਹੇ ਅੰਕੜੇ ਬਾਰੇ ਇਹ ਕਹਿਣਾ ਵਾਜਿਬ ਹੋਵੇਗਾ ਕਿ ਇਹ ਅੰਕੜੇ ਦੇਸ਼ ਦਾ ਹਰ ਖ਼ੇਤਰ ਵਿੱਚ ਸੰਤੁਲਨ ਵਿਗਾੜ ਰਹੇ ਹਨ।

Gee98 Ads
error: Content is protected !!