Gee 98News

ਫਰਜ਼ੀ ਪਾਸਪੋਰਟ ਮਾਮਲਾ : ਦੀਪਕ ਟੀਨੂੰ ਦਾ ਮੁਹਾਲੀ ਪੁਲਿਸ ਨੂੰ ਮਿਲਿਆ 25 ਨਵੰਬਰ ਤੱਕ ਰਿਮਾਂਡ

ਚੰਡੀਗੜ :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਗੈਂਗਸਟਰ ਦੀਪਕ ਟੀਨੂੰੂ ਦਾ ਮੁਹਾਲੀ ਪੁਲਿਸ ਨੂੰ 25 ਨਵੰਬਰ ਤੱਕ ਰਿਮਾਂਡ ਮਿਲਿਆ ਹੈ। ਪੁਲਿਸ ਨੇ ਫਰਜ਼ੀ ਪਾਸਪੋਰਟ ਦੇ ਮਾਮਲੇ ’ਚ ਦੀਪਕ ਟੀਨੂੰੂ ਨੂੰ ਅਦਾਲਤ ’ਚ ਪੇਸ਼ ਕੀਤਾ ਸੀ। ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਦੀਪਕ ਟੀਨੂੰੂ ਦੀ ਫਰਜ਼ੀ ਪਾਸਪੋਰਟ ਬਣਾਉਣ ਵਿੱਚ ਕਿਸ ਨੇ ਮੱਦਦ ਕੀਤੀ ਸੀ ਅਤੇ ਉਸ ਦੇ ਹੋਰ ਕਿੰਨੇ ਸਾਥੀਆਂ ਦੇ ਫਰਜ਼ੀ ਪਾਸਪੋਰਟ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਦੀਪਕ ਟੀਨੂੰ ਮੂਸੇਵਾਲਾ ਕਤਲ ਕਾਂਡ ’ਚ ਗਿ੍ਫ਼ਤਾਰੀ ਤੋਂ ਬਾਅਦ ਮਾਨਸਾ ਦੇ ਸੀਆਈਏ ਸਟਾਫ਼ ’ਚੋਂ ਇੰਚਾਰਜ ਪਿ੍ਰਤਪਾਲ ਸਿੰਘ ਦੀ ਮਿਲੀ ਭੁਗਤ ਨਾਲ ਫਰਾਰ ਹੋ ਗਿਆ ਸੀ। ਜਿਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਜਮੇਰ ਤੋਂ ਫੜਿਆ ਸੀ। ਪੁਲਿਸ ਰਿਕਾਰਡ ਅਨੁਸਾਰ ਦੀਪਕ ਟੀਨੂੰੂ ਮੂਲ ਰੂਪ ਵਿੱਚ ਹਰਿਆਣਾ ਦੇ ਭਿਵਾਨੀ ਦੇ ਰਹਿਣ ਵਾਲਾ ਹੈ, ਜਿਸ ਉੱਪਰ ਹਰਿਆਣਾ ਪੰਜਾਬ , ਚੰਡੀਗੜ , ਰਾਜਸਥਾਨ ਅਤੇ ਦਿੱਲੀ ਵਿੱਚ 35 ਤੋਂ ਵੱਧ ਕਤਲ , ਇਰਾਦਾ ਕਤਲ ਅਤੇ ਹੋਰ ਕੇਸ ਦਰਜ ਹਨ।

error: Content is protected !!