Gee 98News

ਸਰਪੰਚ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਆਤਮਹੱਤਿਆ

ਚੰਡੀਗੜ :- ਉਂਝ ਤਾ ਪੰਜਾਬ ’ਚ ਖ਼ੁਦਕੁਸ਼ੀਆਂ ਦਾ ਦੌਰ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਰੋਜ਼ਾਨਾ ਸੂਬੇ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਅਜਿਹੀਆਂ ਖ਼ਬਰਾਂ ਮਿਲਦੀਆਂ ਹਨ ਪ੍ਰੰਤੂ ਪਿਛਲੇ ਕੁਝ ਮਹੀਨਿਆਂ ਤੋਂ ਸੂਬੇ ’ਚ ਪੰਚਾਇਤੀ ਸੰਸਥਾਵਾਂ ਦੇ ਚੁਣੇ ਹੋਏ ਨੁਮਾਇਦਿਆਂ ਵੱਲੋਂ ਆਤਮਹੱਤਿਆ ਕਰਨ ਦੀਆਂ ਖ਼ਬਰਾਂ ’ਚ ਵਾਧਾ ਹੋਇਆ ਹੈ। ਤਾਜ਼ਾ ਘਟਨਾ ਅਨੁਸਾਰ ਬੀਤੇ ਕੱਲ ਪਟਿਆਲਾ ਜ਼ਿਲੇ ਦੇ ਨਾਭਾ ਬਲਾਕ ਦੇ ਪਿੰਡ ਕੈਦੂਪੁਰ ਦੇ ਸਰਪੰਚ ਦੀਦਾਰ ਸਿੰਘ ਨੇ ਪਟਿਾਆਲਾ ਭਾਖੜਾ ਨਹਿਰ ’ਚ ਛਾਲ ਮਾਰਕੇ ਆਤਮਹੱਤਿਆ ਕੀਤੀ। ਜਿਸ ਦੀ ਲਾਸ਼ ਨਹਿਰ ’ਚੋਂ ਬਾਹਰ ਕੱਢ ਲਈ ਗਈ ਹੈ। ਕੁਝ ਮਹੀਨਿਆਂ ਤੋਂ ਸਰਪੰਚਾਂ ਅਤੇ ਸਾਬਕਾਂ ਸਰੰਪਚਾਂ ਵੱਲੋਂ ਆਤਮਹੱਤਿਆ ਕਰਨ ਦੀਆਂ ਖ਼ਬਰਾਂ ਧਿਆਨ ਖਿਚਦੀਆਂ ਹਨ । ਕੁਝ ਸਰਪੰਚਾਂ ਅਤੇ ਸਾਬਕਾ ਸਰਪੰਚਾਂ ਦੀ ਆਤਮਹੱਤਿਆ ਪਿੱਛੇ ਉਨਾਂ ਵੱਲੋਂ ਕੀਤੇ ਵਿਕਾਸ ਕਾਰਜਾਂ ’ਚ ਘਪਲੇ ਦੀ ਜਾਂਚ ਨੂੰ ਵੀ ਮੰਨਿਆ ਗਿਆ ਹੈ। ਕੁਝ ਸਰਪੰਚਾਂ ਵੱਲੋਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਸੰਬੰਧੀ ਸੂਸਾਇਡ ਨੋਟ ਵੀ ਸਾਹਮਣੇ ਆਏ ਹਨ। ਕੈਦੂਪੁਰ ਦੇ ਸਰਪੰਚ ਦੀ ਹੱਤਿਆ ਸੰਬੰਧੀ ਪੁਲਿਸ ਜਾਂਚ ਕਰ ਰਹੀ ਹੈ।

error: Content is protected !!