Gee 98News

ਡਾ. ਗੁਰਤੇਜਿੰਦਰ ਕੌਰ ਨੇ ਸੰਭਾਲਿਆ ਸੀਨੀਅਰ ਮੈਡੀਕਲ ਅਫ਼ਸਰ ਦਾ ਚਾਰਜ

ਮਹਿਲ ਕਲਾਂ 27 ਨਵੰਬਰ ( ਜਸਵੰਤ ਸਿੰਘ ਲਾਲੀ )

ਡਾ. ਗੁਰਤੇਜਿੰਦਰ ਕੌਰ ਨੇ ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਚਾਰਜ ਸੰਭਾਲਿਆ ਹੈ। ਲੁਧਿਆਣਾ ਤੋਂ ਬਦਲ ਕੇ ਆਏ ਅੱਖਾਂ ਦੇ ਮਾਹਿਰ ਡਾ. ਗੁਰਤੇਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਮਹਿਲ ਕਲਾਂ ਵਿਖੇ ਬਤੌਰ ਮੈਡੀਕਲ ਅਫ਼ਸਰ ਆਪਣੀ ਡਿਊਟੀ ਜੁਆਇਨ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਹਸਪਤਾਲ ਅੰਦਰ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਮਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾਕਟਰ ਅਮਰਿੰਦਰਪਾਲ ਕੌਰ, ਡਾਕਟਰ ਲਕਸੇ ਸਿੰਗਲਾ, ਸਟਾਫ਼ ਨਰਸ ਜਸਵਿੰਦਰ ਕੌਰ ਅਤੇ ਸਟਾਫ਼ ਨਰਸ ਅਰਸ਼ਦੀਪ ਕੌਰ ਨੇ ਨਵੇਂ ਆਏ ਸੀਨੀਅਰ ਮੈਡੀਕਲ ਅਫ਼ਸਰ ਦਾ ਸਵਾਗਤ ਕੀਤਾ। ਇਸ ਮੌਕੇ ਬੂਟਾ ਸਿੰਘ, ਚਮਕੌਰ ਸਿੰਘ ਗੰਡੇਵਾਲ, ਗੁਰਮੇਲ ਸਿੰਘ ਮਹਿਲ ਕਲਾਂ ਆਦਿ ਵੀ ਹਾਜ਼ਰ ਸਨ।

error: Content is protected !!