Gee 98News

ਸੇਵਾ ਅਤੇ ਸ਼ਕਤੀਕਰਨ ਪ੍ਰੋਗਰਾਮ ਤਹਿਤ ਸਫਾਈ ਕਰਵਾਈ

ਬਰਨਾਲਾ, 30 ਨਵੰਬਰ (ਸੋਨੀ ਧਨੌਲਾ) :

ਨਹਿਰੂ ਯੁਵਾ ਕੇਂਦਰ ਬਰਨਾਲਾ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਓਮਕਾਰ ਸਵਾਮੀ ਦੀ ਪ੍ਰਧਾਨਗੀ ਹੇਠ ਸੇਵਾ ਅਤੇ ਸ਼ਕਤੀਕਰਨ ਪ੍ਰੋਗਰਾਮ ਤਹਿਤ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਬਖਤਗੜ ਦੇ ਸਹਿਯੋਗ ਨਾਲ ਪਿੰਡ ਬਖਤਗੜ ਵਿਖੇ ਸਫਾਈ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਓਮਕਾਰ ਸਵਾਮੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ ਦੇਸ਼ ਦੇ ਨਾਗਰਿਕਾਂ ਦੀ ਭਾਗੀਦਾਰੀ ਨਾਲ ਵਲੰਟੀਅਰਵਾਦ ਅਤੇ ਰਾਸਟਰ ਨਿਰਮਾਣ ਜ਼ਰੂਰੀ ਹੈ। ਵਲੰਟੀਅਰਾਂ ਵਿਚ ਸਵੈ ਸੇਵਾ ਦੀ ਭਾਵਨਾ ਨੂੰ ਜਿੰਦਾ ਰੱਖਣ ਲਈ ਸਵੈ-ਸੇਵੀ ਗਤੀਵਿਧੀਆਂ ਵਿੱਚ ਯੁਵਾ ਵਲੰਟੀਅਰਾਂ ਦੀ ਨਿਰੰਤਰ ਸ਼ਮੂਲੀਅਤ ਜ਼ਰੂਰੀ ਹੈ। ਨਹਿਰੂ ਯੁਵਾ ਕੇਂਦਰ ਸਵੈ ਸੇਵਾ ਕਰਨ ਦੀ ਭਾਵਨਾ ਰੱਖਣ ਵਾਲੇ ਵਲੰਟੀਅਰਾਂ ਨੂੰ ਨਾਲ ਜੋੜ ਕੇ ਕਮ ਕਰਦਾ ਹੈ। ਕਲੱਬ ਪ੍ਰਧਾਨ ਲਖਵੀਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਨੂੰ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਜਿਸ ਨਾਲ ਕਿ ਬਿਮਾਰੀਆਂ ਤੋਂ ਬੱਚਿਆਂ ਜਾ ਸਕਦਾ ਹੈ। ਅੱਜ ਕਲ ਚੱਲ ਰਹੀ ਡੇਂਗੂ ਦੀ ਬਿਮਾਰੀ ਤੋਂ ਬਚਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਪਿੰਡ ਵਿੱਚ ਬਣੇ ਸ਼ਹੀਦ ਸੇਵਾ ਸਿੰਘ ਕਿਰਪਾਨ ਬਹਾਦਰ ਦੇ ਬੁੱਤ, ਖੇਡ ਮੈਦਾਨ ਅਤੇ ਪਿੰਡ ਦੀਆਂ ਹੋਰ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ ਗਈ। ਇਸ ਮੌਕੇ ਯੂਥ ਵਲੰਟੀਅਰ ਰਘਵੀਰ ਸਿੰਘ, ਕਲੱਬ ਖ਼ਜਾਨਚੀ ਬਹਾਦਰ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ ਅਤੇ ਹੋਰ ਕਲੱਬ ਮੇਂਬਰ ਹਾਜ਼ਰ ਸਨ।

error: Content is protected !!