Skip to main content

Gee 98News

ਭਾਜਪਾ ਵਿੱਚ ਕੇਵਲ ਸਿੰਘ ਢਿੱਲੋਂ ਦੀ ਦੂਜੀ ਵੱਡੀ ਪ੍ਰਾਪਤੀ

ਭਾਜਪਾ ਵਿੱਚ ਕੇਵਲ ਸਿੰਘ ਢਿੱਲੋਂ ਦੀ ਦੂਜੀ ਵੱਡੀ ਪ੍ਰਾਪਤੀ

ਬਰਨਾਲਾ 3 ਦਸੰਬਰ (ਨਿਰਮਲ ਸਿੰਘ ਪੰਡੋਰੀ)-

Gee98 Ads

ਬਰਨਾਲਾ ਨਾਲ ਸਬੰਧਤ ਚੋਟੀ ਦੇ ਆਗੂ ਕੇਵਲ ਸਿੰਘ ਢਿੱਲੋਂ ਭਾਜਪਾ ਵਿੱਚ ਆਪਣਾ ਚੰਗਾ ਆਧਾਰ ਕਾਇਮ ਕਰਨ ਵਿੱਚ ਕਾਮਯਾਬ ਰਹੇ ਹਨ । ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਵੱਲੋਂ ਸੂਬਾ ਅਹੁਦੇਦਾਰਾਂ ਦੀ ਜਾਰੀ ਸੂਚੀ ਵਿੱਚ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਉਪ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ । ਕੇਵਲ ਸਿੰਘ ਢਿੱਲੋਂ ਦੀ ਇਸ ਨਿਯੁਕਤੀ ਨਾਲ ਉਸ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ । ਭਾਰਤੀ ਜਨਤਾ ਪਾਰਟੀ ਅਜਿਹੀ ਪਾਰਟੀ ਹੈ ਜਿਸ ਵਿਚ ਸੰਗਠਨ ਦੇ ਅਹੁਦੇਦਾਰਾਂ ਦੀ ਚੰਗੀ ਪੁੱਛ ਪੜਤਾਲ ਹੁੰਦੀ ਹੈ । ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਜਪਾ ਪੰਜਾਬ ਸਿੱਖ ਚਿਹਰਿਆਂ ਨੂੰ ਚੁਣ-ਚੁਣ ਕੇ ਅੱਗੇ ਲਗਾ ਰਹੀ ਹੈ । ਸਿਆਸੀ ਮਾਹਿਰ ਭਾਜਪਾ ਦੀ ਇਸ ਨੀਤੀ ਨੂੰ ਖੇਤੀ ਕਾਨੂੰਨ ਦੇ ਵਿਰੋਧ ਕਾਰਨ ਪੰਜਾਬ ਦੇ ਲੋਕਾਂ ਵਿਚ ਭਾਜਪਾ ਵਿਰੋਧੀ ਲਹਿਰ ਨੂੰ ਮੱਠਾ ਕਰਨ ਦੇ ਯਤਨ ਵਜੋਂ ਵੇਖ ਰਹੇ ਹਨ। ਕੇਵਲ ਸਿੰਘ ਢਿੱਲੋਂ ਇਕ ਤਜਰਬੇਕਾਰ ਅਤੇ ਰਾਜਨੀਤੀ ਦਾ ਵੱਡਾ ਨਾਮ ਹੈ ਜਿਸ ਉਪਰ ਭਾਜਪਾ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੇਲੇ ਦਾਅ ਵੀ ਖੇਡ ਚੁੱਕੀ ਹੈ । ਜ਼ਿਮਨੀ ਚੋਣ ਲਈ ਟਿਕਟ ਪ੍ਰਾਪਤੀ ਤੋਂ ਬਾਅਦ ਉਪ ਪ੍ਰਧਾਨਗੀ ਦਾ ਅਹੁਦਾ ਢਿੱਲੋਂ ਦੀ ਦੂਜੀ ਵੱਡੀ ਪ੍ਰਾਪਤੀ ਹੈ । ਕੇਵਲ ਸਿੰਘ ਢਿੱਲੋਂ ਭਾਵੇਂ ਜ਼ਿਮਨੀ ਚੋਣ ਹਾਰ ਗਏ ਸਨ ਪ੍ਰੰਤੂ ਉਹ ਇਸ ਚੋਣ ਜ਼ਰੀਏ ਭਾਜਪਾ ਦੀ ਉੱਚ-ਪੱਧਰੀ ਹਾਈ ਕਮਾਂਡ ਤੱਕ ਆਪਣਾ ਆਧਾਰ ਕਾਇਮ ਜ਼ਰੂਰ ਕਰ ਗਏ, ਜੋ ਭਵਿੱਖ ‘ਚ ਭਾਜਪਾ ਵਿੱਚ ਵਿਚਰਦੇ ਹੋਏ ਢਿੱਲੋਂ ਲਈ ਸਹਾਈ ਹੁੰਦਾ ਰਹੇਗਾ ਜਿਵੇਂ ਹੁਣ ਸੂਬਾ ਕਮੇਟੀ ਦੀ ਬਣਤਰ ਵੇਲੇ ਹੋਇਆ ਹੈ ।

error: Content is protected !!