ਬਰਨਾਲਾ 7 ਦਸੰਬਰ ( ਨਿਰਮਲ ਸਿੰਘ ਪੰਡੋਰੀ)-
ਜ਼ਿਲ੍ਹਾ ਬਰਨਾਲਾ ਅੰਦਰ ਪਾਰਟੀ ਨੂੰ ਪਿੰਡ ਪੱਧਰ ਤੱਕ ਮਜਬੂਤੀ ਪ੍ਦਾਨ ਕਰਨ ਲਈ ਪੰਜਾਬ ਜਾਬ ਦੇ ਇੰਚਾਰਜ ਸ੍ਰੀ ਮੰਥਰੀ ਨਿਵਾਸਲੂ ਨੇ ਕੇਵਲ ਸਿੰਘ ਢਿੱਲੋ ਸੂਬਾ ਮੀਤ ਪ੍ਧਾਨ ਅਤੇ ਜ਼ਿਲ੍ਹਾ ਪ੍ਧਾਨ ਯਾਦਵਿੰਦਰ ਸੰਟੀ ਨਾਲ ਸਲਾਹ ਕਰਕੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨੂੰ 11 ਮੰਡਲਾਂ ਦੇ ਅਬਜਰਵਰ ਥਾਪਿਆ ਗਿਆ ਹੈ । ਸੀਨੀਅਰ ਭਾਜਪਾ ਆਗੂ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਧੀਰਜ ਦਧਾਹੂਰ ਨੂੰ ਧਨੌਲਾ, ਗੁਰਮੀਤ ਸਿੰਘ ਬਾਵਾ ਬਰਨਾਲਾ ਈਸਟ, ਮੰਗਲਦੇਵ ਸ਼ਰਮਾ ਨੂੰ ਬਰਨਾਲਾ ਵੈਸਟ, ਇੰਜ.ਗੁਰਜਿੰਦਰ ਸਿੰਘ ਸਿੱਧੂ ਨੂੰ ਮਹਿਲਕਲਾਂ, ਰਜਿਦਰ ਉਪਲ ਨੂੰ ਠੀਕਰੀਵਾਲ, ਜਥੇਦਾਰ ਸੁਖਵੰਤ ਸਿੰਘ ਧਨੌਲਾ ਨੂੰ ਸ਼ੇਰਪੁਰ,ਅਮਰਜੀਤ ਸਿੰਘ ਸਿੱਧੂ ਨੂੰ ਰੂੜੇਕੇ, ਧਰਮ ਸਿੰਘ ਫੌਜੀ ਨੂੰ ਤਪਾ, ਦਰਸ਼ਨ ਸਿੰਘ ਨੈਣੇਵਾਲ ਨੂੰ ਭਦੌੜ, ਗੁਰਸਰਨ ਸਿੰਘ ਨੂੰ ਸਹਿਣਾ ਅਤੇ ਪਰਮਿੰਦਰ ਸਿੰਘ ਖੁਰਮੀ ਨੂੰ ਹੰਡਿਆਇਆ ਦਾ ਅਬਜਰਵਰ ਨਿਯੁਕਤ ਕੀਤਾ ਹੈ। ਇਸ ਮੌਕੇ ਲੈਫ.ਭੋਲਾ ਸਿੰਘ ਸਿੱਧੂ, ਕੈਪਟਨ ਵਿੱਕਰਮ ਸਿੰਘ, ਜੱਗਾ ਸਿੰਘ ਮਾਨ, ਹੌਲਦਾਰ ਕੁਲਦੀਪ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਹੌਲਦਾਰ ਬਸੰਤ ਸਿੱਘ ਉਗੋ, ਗੁਰਦੇਵ ਸਿੰਘ ਮੱਕੜਾ, ਗੁਰਜੰਟ ਸਿੰਘ ਬਾਬੂ, ਹੈਪੀ ਢਿੱਲੋ ਆਦਿ ਆਗੂ ਹਾਜ਼ਰ ਸਨ।