Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜਲਦ ਸ਼ੁਰੂ ਹੋਏਗਾ ਬਰਨਾਲਾ ਵਿਖੇ ਏਡਜ਼ ਦਾ ਇਲਾਜ : ਡਾ ਔਲ਼ਖ

Nirmal Pandori by Nirmal Pandori
07/02/2021
in ਸਿਹਤ
Reading Time: 1 min read
A A
0
ਜਲਦ ਸ਼ੁਰੂ ਹੋਏਗਾ ਬਰਨਾਲਾ ਵਿਖੇ ਏਡਜ਼ ਦਾ ਇਲਾਜ : ਡਾ ਔਲ਼ਖ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

 ਬਰਨਾਲਾ, 02 ਜੁਲਾਈ (ਮੰਗਲ ਸਿੰਘ ) ਸਿਹਤ ਵਿਭਾਗ ਬਰਨਾਲਾ ਵੱਲੋਂ ਜਲਦ ਹੀ ਏਡਜ਼ ਦੇ ਮਰੀਜਾਂ ਦਾ ਇਲਾਜ਼ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਜਸਵੀਰ ਸਿੰਘ ਔਲ਼ਖ, ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਏਡਜ ਦੇ ਪੀੜਤ ਮਰੀਜਾਂ ਨੂੰ ਇਲਾਜ ਲਈ ਪਹਿਲਾਂ ਬਠਿੰਡਾ,ਪਟਿਆਲਾ ਤੇ ਲੁਧਿਆਣਾ ਜਾਣਾ ਪੈਂਦਾ ਸੀ ,ਪਰ ਹੁਣ ਅਜਿਹਾ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਮਰੀਜਾਂ ਦੇ ਇਲਾਜ ਲਈ ਪੰਜਾਬ ਭਰ ਵਿੱਚੋਂ 18ਵਾਂ ਏ.ਆਰ.ਟੀ.ਸੈਂਟਰ ਜਲਦ ਹੀ ਖੋਲ੍ਹਿਆ ਜਾ ਰਿਹਾ ਹੈ ਤੇ ਇਸ ਸਬੰਧੀ ਉਨ੍ਹਾਂ ਦੇ ਸੱਦੇ ‘ਤੇ ਸਟੇਟ ਪੱਧਰ ਤੋਂ ਇਕ ਵਿਸ਼ੇਸ਼ ਟੀਮ ( ਪੰਜਾਬ ਏਡਜ ਕੰਟਰੋਲ ਸੋਸਾਇਟੀ) ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਆਪਣਾ ਏ.ਆਰ.ਟੀ.ਸੈਂਟਰ ਖੋਲ੍ਹਣ ਸਬੰਧੀ ਦੌਰਾ ਵੀ ਕੀਤਾ ਗਿਆ ਹੈ। ਡਾ. ਔਲ਼ਖ ਨੇ ਦੱਸਿਆ ਕਿ ਸਟੇਟ ਤੋਂ ਪਹੁੰਚੀ ਟੀਮ ਜਿਸ ਵਿੱਚ ਡਾ. ਬੌਬੀ ਗੁਲਾਟੀ ਐਡੀਸ਼ਨਲ ਪ੍ਰੋਜੈਕਟ ਡਾਇਰੈਕਟ, ਡਾ. ਵਿਨੈ ਮੋਹਨ ਜੁਆਇੰਟ ਡਾਇਰੈਕਟਰ ਅਤੇ ਨਤਾਸ਼ਾ ਸ਼ਰਮਾ ਡਿਪਟੀ ਡਾਇਰੈਕਟਰ ਹਾਜ਼ਰ ਸਨ ਵੱਲੋਂ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕਰਨ ਦੇ ਨਾਲ ਸ਼ਹਿਰ ਬਰਨਾਲਾ ਦੀ ਪੰਜਾਬ ਸਟੇਟ ਏਡਜ ਕੰਟਰੋਲ ਨਾਲ ਸਬੰਧਿਤ ਇਕ ਸਥਾਨਕ ਸਮਾਜ ਸੇਵੀ ਸੰਸਥਾ ਦਾ ਵੀ ਦੌਰਾ ਕੀਤਾ ਗਿਆ। ਸਿਵਲ ਸਰਜਨ ਨੇ ਕਿਹਾ ਕਿ ਏਡਜ ਦੇ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੀਣ ਭਾਵਨਾ ਤੋਂ ਦੂਰ ਇਕ ਨਿਰੋਏ ਇਲਾਜ ਵੱਲ ਲੈ ਕੇ ਜਾਣਾ ਚਾਹੀਦਾ ਹੈ। ਸਟੇਟ ਟੀਮ ਵੱਲੋਂ ਦੌਰੇ ਦੌਰਾਨ ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਅਤੇ ਆਈ.ਸੀ.ਟੀ.ਸੀ ਵਿੰਗ ਦੇ ਮਨਜਿੰਦਰ ਸਿੰਘ, ਤਜਿੰਦਰ ਕੁਮਾਰ ਤੇ ਹਰਮਨਜੀਤ ਕੌਰ ਆਈ.ਸੀ.ਟੀ. ਕੌਂਸਲਰ ਆਦਿ ਨਾਲ ਹਾਜ਼ਰ ਸਨ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਦੇ 23 ਜ਼ਿਲ੍ਹਾ ਹਸਪਤਾਲਾਂ ‘ਚੋਂ ਸਿਰਫ 6 ਵਿੱਚ MRI ਅਤੇ ਸੀਟੀ ਸਕੈਨ ਦੀ ਸਹੂਲਤ

ਪੰਜਾਬ ਦੇ 23 ਜ਼ਿਲ੍ਹਾ ਹਸਪਤਾਲਾਂ ‘ਚੋਂ ਸਿਰਫ 6 ਵਿੱਚ MRI ਅਤੇ ਸੀਟੀ ਸਕੈਨ ਦੀ ਸਹੂਲਤ

01/27/2026
ਇੱਕ ਹੋਰ ਸਰਕਾਰੀ ਹਸਪਤਾਲ ਦੀ ਬਿਜਲੀ ਰਹੀ ਸਵਾ ਘੰਟਾ ਬੰਦ…ਸਿਹਤ ਖੇਤਰ ‘ਚ ਸੁਧਾਰ ਦੇ ਦਾਅਵੇ ਖੋਖਲੇ

ਇੱਕ ਹੋਰ ਸਰਕਾਰੀ ਹਸਪਤਾਲ ਦੀ ਬਿਜਲੀ ਰਹੀ ਸਵਾ ਘੰਟਾ ਬੰਦ…ਸਿਹਤ ਖੇਤਰ ‘ਚ ਸੁਧਾਰ ਦੇ ਦਾਅਵੇ ਖੋਖਲੇ

01/27/2025
ਨਾਇਬ ਤਹਿਸੀਲਦਾਰ ਨੇ ਇੱਕ ਡਿਵੈਲਪਰ ਤੋਂ ਹੜੱਪੀ 3.50 ਕਰੋੜ ਦੀ ਜਾਇਦਾਦ…ਮਾਮਲਾ ਦਰਜ

ਬੱਲੇ ਓਏ ਚਲਾਕ ਸੱਜਣਾਂ…USA ਦਾ NRI ਤਨਖਾਹ ਪੰਜਾਬ ਦੇ ਖ਼ਜ਼ਾਨੇ ‘ਚੋਂ ਲੈਂਦਾ ਰਿਹਾ…!

07/24/2024
Load More
Previous Post

ਚੰਦਰਾ ਗੁਆਂਢ .. ਤੇ ਮਾੜਾ ਸਲਾਹਕਾਰ ਨਾ ਹੋਵੇ .. !

Next Post

ਬਦਲ ਗਿਆ ਪੈਨਸ਼ਨ ਸਬੰਧੀ ਪੁਰਾਣਾ ਕਾਨੂੰਨ, ਪੜ੍ਹੋ ਨਵੇਂ ਨਿਯਮ

Nirmal Pandori

Nirmal Pandori

Related Posts

ਪੰਜਾਬ ਦੇ 23 ਜ਼ਿਲ੍ਹਾ ਹਸਪਤਾਲਾਂ ‘ਚੋਂ ਸਿਰਫ 6 ਵਿੱਚ MRI ਅਤੇ ਸੀਟੀ ਸਕੈਨ ਦੀ ਸਹੂਲਤ
ਸਿਹਤ

ਪੰਜਾਬ ਦੇ 23 ਜ਼ਿਲ੍ਹਾ ਹਸਪਤਾਲਾਂ ‘ਚੋਂ ਸਿਰਫ 6 ਵਿੱਚ MRI ਅਤੇ ਸੀਟੀ ਸਕੈਨ ਦੀ ਸਹੂਲਤ

by Nirmal Pandori
01/27/2026
ਇੱਕ ਹੋਰ ਸਰਕਾਰੀ ਹਸਪਤਾਲ ਦੀ ਬਿਜਲੀ ਰਹੀ ਸਵਾ ਘੰਟਾ ਬੰਦ…ਸਿਹਤ ਖੇਤਰ ‘ਚ ਸੁਧਾਰ ਦੇ ਦਾਅਵੇ ਖੋਖਲੇ
ਸਿਹਤ

ਇੱਕ ਹੋਰ ਸਰਕਾਰੀ ਹਸਪਤਾਲ ਦੀ ਬਿਜਲੀ ਰਹੀ ਸਵਾ ਘੰਟਾ ਬੰਦ…ਸਿਹਤ ਖੇਤਰ ‘ਚ ਸੁਧਾਰ ਦੇ ਦਾਅਵੇ ਖੋਖਲੇ

by Nirmal Pandori
01/27/2025
ਨਾਇਬ ਤਹਿਸੀਲਦਾਰ ਨੇ ਇੱਕ ਡਿਵੈਲਪਰ ਤੋਂ ਹੜੱਪੀ 3.50 ਕਰੋੜ ਦੀ ਜਾਇਦਾਦ…ਮਾਮਲਾ ਦਰਜ
ਸਿਹਤ

ਬੱਲੇ ਓਏ ਚਲਾਕ ਸੱਜਣਾਂ…USA ਦਾ NRI ਤਨਖਾਹ ਪੰਜਾਬ ਦੇ ਖ਼ਜ਼ਾਨੇ ‘ਚੋਂ ਲੈਂਦਾ ਰਿਹਾ…!

by Nirmal Pandori
07/24/2024
ਲੋਕਾਂ ਦੀ ਜਿੱਤ ‌: ਧਰਨਾ ਦੇਣ ਤੋਂ ਬਾਅਦ CHC ਮਹਿਲ ਕਲਾਂ ਵਿਖੇ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਦੀ ਆਰਜ਼ੀ ਨਿਯੁਕਤੀ
ਸਿਹਤ

ਲੋਕਾਂ ਦੀ ਜਿੱਤ ‌: ਧਰਨਾ ਦੇਣ ਤੋਂ ਬਾਅਦ CHC ਮਹਿਲ ਕਲਾਂ ਵਿਖੇ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਦੀ ਆਰਜ਼ੀ ਨਿਯੁਕਤੀ

by Nirmal Pandori
05/01/2023
ਕਾਇਆਕਲਪ ਪ੍ਰੋਗਰਾਮ: ਸਿਵਲ ਹਸਪਤਾਲ ਬਰਨਾਲਾ ਦਾ ਸੂਬੇ ਭਰ ‘ਚੋਂ ਪਹਿਲਾ ਸਥਾਨ
ਸਿਹਤ

ਕਾਇਆਕਲਪ ਪ੍ਰੋਗਰਾਮ: ਸਿਵਲ ਹਸਪਤਾਲ ਬਰਨਾਲਾ ਦਾ ਸੂਬੇ ਭਰ ‘ਚੋਂ ਪਹਿਲਾ ਸਥਾਨ

by Nirmal Pandori
04/11/2023
ਸਮੇਂ ਸਿਰ ਪਤਾ ਲੱਗਣ ’ਤੇ ਕਾਲੇ ਮੋਤੀਏ ਦਾ ਇਲਾਜ ਸੰਭਵ: ਡਾ. ਔਲਖ
ਸਿਹਤ

ਸਮੇਂ ਸਿਰ ਪਤਾ ਲੱਗਣ ’ਤੇ ਕਾਲੇ ਮੋਤੀਏ ਦਾ ਇਲਾਜ ਸੰਭਵ: ਡਾ. ਔਲਖ

by Nirmal Pandori
03/13/2023
Load More
Next Post
ਬਦਲ ਗਿਆ ਪੈਨਸ਼ਨ ਸਬੰਧੀ ਪੁਰਾਣਾ ਕਾਨੂੰਨ, ਪੜ੍ਹੋ ਨਵੇਂ ਨਿਯਮ

ਬਦਲ ਗਿਆ ਪੈਨਸ਼ਨ ਸਬੰਧੀ ਪੁਰਾਣਾ ਕਾਨੂੰਨ, ਪੜ੍ਹੋ ਨਵੇਂ ਨਿਯਮ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend