Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਹਨੀਟ੍ਰੈਪ : ਉਹ ਇੰਸਟਾਗ੍ਰਾਮ ‘ਤੇ ਦੋਸਤੀ ਕਰ ਕੇ ਬੰਦੇ ਨੂੰ ਘਰ ਬੁਲਾਉਂਦੀ ਸੀ ਤੇ ਫੇਰ ਸ਼ੁਰੂ ਹੁੰਦੀ ਸੀ ਬਲੈਕਮੇਲਿੰਗ ਦੀ ਕਹਾਣੀ

Nirmal Pandori by Nirmal Pandori
03/14/2023
in ਪੰਜਾਬ
Reading Time: 1 min read
A A
0
ਹਨੀਟ੍ਰੈਪ : ਉਹ ਇੰਸਟਾਗ੍ਰਾਮ ‘ਤੇ ਦੋਸਤੀ ਕਰ ਕੇ ਬੰਦੇ ਨੂੰ ਘਰ ਬੁਲਾਉਂਦੀ ਸੀ ਤੇ ਫੇਰ ਸ਼ੁਰੂ ਹੁੰਦੀ ਸੀ ਬਲੈਕਮੇਲਿੰਗ ਦੀ ਕਹਾਣੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਪਤੀ-ਪਤਨੀ ਨੇ ਬਣਾਇਆ ਹੋਇਆ ਸੀ ਹਨੀਟ੍ਰੈਪ ਗਿਰੋਹ

ਚੰਡੀਗੜ੍ਹ 14 ਮਾਰਚ ( ਜੀ98 ਨਿਊਜ਼ ਸਰਵਿਸ)-ਖਰੜ ਪੁਲੀਸ ਨੇ ਹਨੀਟ੍ਰੈਪ ਦਾ ਧੰਦਾ ਕਰਨ ਵਾਲੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੀ ਸੋਸ਼ਲ ਮੀਡੀਆ ਰਾਹੀਂ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਪਣੇ ਘਰ ਬੁਲਾਉਂਦੀ ਸੀ ਅਤੇ ਫਿਰ ਕੋਡਵਰਡ ਰਾਹੀਂ ਆਪਣੇ ਪਤੀ ਅਤੇ ਉਸ ਦੇ ਦੋਸਤ ਨੂੰ ਬੁਲਾ ਲੈਂਦੀ ਸੀ, ਜਿਸ ਤੋਂ ਬਾਅਦ ਇਹ ਸਾਰੇ ਜਾਣੇ ਆਪਣੇ ਜਾਲ ਵਿਚ ਫਸੇ ਹੋਏ ਸ਼ਿਕਾਰ ਤੋਂ ਬਲੈਕ ਮੇਲ ਕਰਕੇ ਲੱਖਾਂ ਰੁਪਏ ਬਟੋਰੇ ਸਨ । ਹਨੀਟ੍ਰੈਪ ਗਿਰੋਹ ਦੇ ਇਨ੍ਹਾਂ ਮੈਂਬਰਾਂ ਦੀ ਪਹਿਚਾਣ ਛਾਇਆ ਉਰਫ ਪੂਜਾ ਪਤਨੀ ਕਮਲਜੀਤ ਸਿੰਘ, ਕਮਲਜੀਤ ਸਿੰਘ ਉਰਫ ਵਿੱਕੀ ਅਤੇ ਉਨ੍ਹਾਂ ਦੇ ਇਕ ਸਾਥੀ ਸੁੰਦਰ ਕੁਮਾਰ ਵਜੋਂ ਹੋਈ ਹੈ । ਖਰੜ ਦੀ ਡੀਐਸਪੀ ਰੁਪਿੰਦਰਜੀਤ ਕੌਰ ਸੋਹੀ ਵੱਲੋਂ ਦਿੱਤੇ ਵੇਰਵੇ ਅਨੁਸਾਰ ਮੁੱਖ ਦੋਸ਼ੀ ਪੂਜਾ ਇੰਸਟਾਗ੍ਰਾਮ ‘ਤੇ ਮੁੰਡਿਆਂ ਨਾਲ ਦੋਸਤੀ ਕਰ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਪਣੇ ਘਰ ਬੁਲਾਉਂਦੀ ਸੀ। ਜਦੋਂ ਕੋਈ ਵਿਅਕਤੀ ਉਸ ਦੇ ਘਰ ਆ ਜਾਂਦਾ ਤਾਂ ਉਹ ਉਸ ਵਿਅਕਤੀ ਦੇ ਸਾਹਮਣੇ ਆਪਣੇ ਪਤੀ ਨੂੰ ਕੋਡਵਰਡ ਦੀ ਵਰਤੋਂ ਕਰਕੇ ਫੋਨ ਕਰਦੀ ਸੀ ਕਿ “ਜੇਕਰ ਤੁਸੀਂ ਬਾਹਰ ਹੋ ਤਾਂ ਖਾਣਾ ਬਾਹਰ ਹੀ ਖਾ ਆਇਓ” ਇਸ ਤੋਂ ਭਾਵ ਹੁੰਦਾ ਸੀ ਕਿ (ਸ਼ਿਕਾਰ) ਬੰਦਾ ਘਰ ਆ ਕੇ ਬੈਠ ਚੁੱਕਾ ਹੈ, ਤੁਸੀਂ ਆਪਣੇ ਸਾਥੀ ਨੂੰ ਲੈ ਕੇ ਆ ਜਾਵੋ ‌। ਇਸ ਦੌਰਾਨ ਬਣਾਈ ਯੋਜਨਾ ਅਨੁਸਾਰ ਪੂਜਾ ਘਰ ਆਏ ਬੰਦੇ ਨਾਲ ਰੋਮਾਂਟਿਕ ਸਥਿਤੀ ਵਿੱਚ ਹੁੰਦੀ ਸੀ ਜਿਸ ਤੋਂ ਬਾਅਦ ਪੂਜਾ ਦਾ ਪਤੀ ਕਮਲਜੀਤ ਸਿੰਘ ਆਪਣੇ ਸਾਥੀ ਸੁੰਦਰ ਕੁਮਾਰ ਨੂੰ ਲੈ ਕੇ ਮੌਕੇ ‘ਤੇ ਘਰ ਪਹੁੰਚਦਾ ਸੀ ਅਤੇ ਫੇਰ ਤਿੰਨੇ ਜਣੇ ਰਲ ਮਿਲ ਕੇ ਘਰ ਆਏ ਬੰਦੇ ਦੀ ਕੁੱਟਮਾਰ ਕਰਦੇ ਸਨ ਅਤੇ ਉਸ ਨੂੰ ਬਲੈਕਮੇਲ ਕਰਕੇ ਜਬਰ-ਜ਼ਨਾਹ ਦਾ ਮਕੱਦਮਾ ਦਰਜ ਕਰਾਉਣ ਦਾ ਡਰਾਵਾ ਦੇ ਕੇ ਪੈਸੇ ਵਸੂਲਦੇ ਸਨ । ਇਸ ਗਿਰੋਹ ਦਾ ਭੇਤ ਓਸ ਵੇਲੇ ਖੁੱਲ੍ਹਿਆ ਜਦ ਕਰਨਾਲ (ਹਰਿਆਣਾ) ਦਾ ਵਾਸੀ ਪ੍ਰਤੀਕ ਸਿੰਗਲਾ ਪੂਜਾ ਨਾਲ ਦੋਸਤੀ ਹੋਣ ਤੋਂ ਬਾਅਦ ਪੂਜਾ ਨੂੰ ਮਿਲਣ ਉਸਦੇ ਘਰ ਪੁੱਜ ਗਿਆ। ਉਪਰ ਦੱਸੀ ਯੋਜਨਾ ਮੁਤਾਬਕ ਪ੍ਰਤੀਕ ਸਿੰਗਲਾ ਨੂੰ ਅਗ਼ਵਾ ਕਰ ਕੇ ਤਿੰਨ ਜਣਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਬਰ ਜਿਨਾਹ ਦਾ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦੇ ਕੇ 20 ਲੱਖ ਰੁਪਏ ਦੀ ਮੰਗ ਕੀਤੀ । ਜਦ ਪ੍ਰਤੀਕ ਸਿੰਗਲਾ ਨੇ ਆਪਣੇ ਘਰ ਵਾਲਿਆਂ ਨੂੰ ਫੋਨ ‘ਤੇ ਦੱਸਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਅਗਵਾਕਾਰ 20 ਲੱਖ ਮੰਗਦੇ ਹਨ, ਤੁਸੀਂ 20 ਲੱਖ ਰੁਪਏ ਲੈ ਕੇ ਪੁੱਜੋ ਤਾਂ ਪ੍ਰਤੀਕ ਸਿੰਗਲਾ ਦੇ ਘਰ ਵਾਲਿਆਂ ਨੂੰ ਕੁਝ ਸ਼ੱਕ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਤੱਕ ਪਹੁੰਚ ਕੀਤੀ । ਜਿਸ ਤੋਂ ਬਾਅਦ ਪੁਲਿਸ ਨੇ ਇਕ ਜਾਂਚ ਟੀਮ ਗਠਿਤ ਕਰਕੇ ਫੋਨ ਟਰੇਸ ਕਰ ਕੇ ਤਕਨੀਕੀ ਜਾਂਚ ਦੇ ਆਧਾਰ ‘ਤੇ ਪੂਜਾ ਦੇ ਘਰ ਰੇਡ ਕੀਤੀ ਜਿੱਥੋਂ ਪ੍ਰਦੀਪ ਸਿੰਗਲਾ ਨੂੰ ਆਜ਼ਾਦ ਕਰਵਾਇਆ ਤਾਂ ਅਤੇ ਉਕਤ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਤਾਂ ਪੜਤਾਲ ਦੌਰਾਨ ਹਨੀਟ੍ਰੈਪ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਅਨੁਸਾਰ ਗਿਰੋਹ ਦੇ ਮੈਂਬਰਾਂ ਨੇ ਮੰਨਿਆ ਕਿ ਉਹ ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਇਕ ਵਿਅਕਤੀ ਤੋ 75000 ਅਤੇ ਇਕ ਸੋਨੇ ਦੀ ਚੈਨ ਅਤੇ ਇਕ ਹੋਰ ਵਿਅਕਤੀ ਤੋਂ 14 ਲੱਖ ਰੁਪਏ ਵਸੂਲ ਚੁੱਕੇ ਹਨ ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼

ਖ਼ਤਰਨਾਕ ਗੈਂਗਸਟਰ ਦੀ ਮਨਕੀਰਤ ਔਲਖ ਨੂੰ ਧਮਕੀ… ਕੱਲ੍ਹ ਚੰਡੀਗੜ੍ਹ ‘ਚ ਹੋਏ ਕਤਲ ਦੀ ਲਈ ਸੀ ਜ਼ਿੰਮੇਵਾਰੀ

03/19/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

…ਹੁਣ ਰਾਜਸਥਾਨ ਵਾਲੀ ਨਹਿਰ ‘ਚ ਰੁੜ ਜਾਣਗੇ ਪੰਜਾਬ ਦੇ ਅਸਲੀ ਮੁੱਦੇ….!

03/19/2026
ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

03/18/2026
Load More
Tags: #barnalanews#punjabnews#punjabpolice #barnalapolice
Previous Post

ਨਰੇਗਾ ਮਜ਼ਦੂਰਾਂ ਨੇ ਮੰਗਾਂ ਸਬੰਧੀ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

Next Post

ਦੇਸ਼ ਦੇ ਸਾਰੇ ਟੋਲ ਪਲਾਜ਼ੇ ਇੱਕ ਸਾਲ ਤੱਕ ਬੰਦ ਹੋ ਜਾਣਗੇ

Nirmal Pandori

Nirmal Pandori

Related Posts

ਮਨਕੀਰਤ ਔਲਖ ਦੇ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ…ਨਵੇਂ ਗੀਤ ‘ਚ ਹਥਿਆਰਾਂ ਦੀ ਕੀਤੀ ਸ਼ਰੇਆਮ ਨੁਮਾਇਸ਼
ਪੰਜਾਬ

ਖ਼ਤਰਨਾਕ ਗੈਂਗਸਟਰ ਦੀ ਮਨਕੀਰਤ ਔਲਖ ਨੂੰ ਧਮਕੀ… ਕੱਲ੍ਹ ਚੰਡੀਗੜ੍ਹ ‘ਚ ਹੋਏ ਕਤਲ ਦੀ ਲਈ ਸੀ ਜ਼ਿੰਮੇਵਾਰੀ

by Nirmal Pandori
03/19/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

…ਹੁਣ ਰਾਜਸਥਾਨ ਵਾਲੀ ਨਹਿਰ ‘ਚ ਰੁੜ ਜਾਣਗੇ ਪੰਜਾਬ ਦੇ ਅਸਲੀ ਮੁੱਦੇ….!

by Nirmal Pandori
03/19/2026
ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ
ਪੰਜਾਬ

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

by Nirmal Pandori
03/18/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

by Nirmal Pandori
03/18/2026
ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ
ਪੰਜਾਬ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

by Nirmal Pandori
03/18/2026
ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
Load More
Next Post
ਦੇਸ਼ ਦੇ ਸਾਰੇ ਟੋਲ ਪਲਾਜ਼ੇ ਇੱਕ ਸਾਲ ਤੱਕ ਬੰਦ ਹੋ ਜਾਣਗੇ

ਦੇਸ਼ ਦੇ ਸਾਰੇ ਟੋਲ ਪਲਾਜ਼ੇ ਇੱਕ ਸਾਲ ਤੱਕ ਬੰਦ ਹੋ ਜਾਣਗੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਖ਼ਤਰਨਾਕ ਗੈਂਗਸਟਰ ਦੀ ਮਨਕੀਰਤ ਔਲਖ ਨੂੰ ਧਮਕੀ… ਕੱਲ੍ਹ ਚੰਡੀਗੜ੍ਹ ‘ਚ ਹੋਏ ਕਤਲ ਦੀ ਲਈ ਸੀ ਜ਼ਿੰਮੇਵਾਰੀ

…ਹੁਣ ਰਾਜਸਥਾਨ ਵਾਲੀ ਨਹਿਰ ‘ਚ ਰੁੜ ਜਾਣਗੇ ਪੰਜਾਬ ਦੇ ਅਸਲੀ ਮੁੱਦੇ….!

ਪੁਲਿਸ ਹਿਰਾਸਤ ਵਿੱਚ ਮੌਤ ਸਬੰਧੀ CIA ਇੰਚਾਰਜ ਸਮੇਤ ਪੰਜ ਪੁਲਿਸ ਮੁਲਾਜ਼ਮਾਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

ਸਿੱਖ ਕੁੜੀਆਂ ਨੂੰ ‘ਕੌਰ’ ਤੋਂ ਬਣਾਇਆ ਜਾ ਰਿਹੈ ‘ਖ਼ਾਨ’…ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਦੀ ਕਰਤੂਤ

ਬਿਊਟੀਫੁੱਲ ਸਿਟੀ ਦੀ ਬਿਊਟੀ ਨੂੰ ਦਾਗ਼ਦਾਰ ਕਰ ਰਹੀਆਂ ਜੁਰਮ ਦੀਆਂ ਘਟਨਾਵਾਂ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend