Gee 98News

ਪੁਲਿਸ ਨੇ ਨਹਿਰ ‘ਚੋਂ ਕੱਢੀ ਲਾਪਤਾ ਨੌਜਵਾਨ ਆੜਤੀਏ ਦੀ ਲਾਸ਼

ਮੋਗਾ, 15 ਮਾਰਚ (ਜੀ98 ਨਿਊਜ਼ ਸਰਵਿਸ)-12 ਮਾਰਚ ਨੂੰ ਲਾਪਤਾ ਹੋਏ ਇੱਕ ਨੌਜਵਾਨ ਆੜਤੀਏ ਦੀ ਲਾਸ਼ ਨਹਿਰ ‘ਚੋਂ ਵਿੱਚੋਂ ਮਿਲਣ ਦੀ ਖ਼ਬਰ ਹੈ । ਸਥਾਨਕ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਤਰੁਣ ਨਰੂਲਾ ਵਾਸੀ ਜਵਾਹਰ ਨਗਰ ਗਲੀ ਨੰਬਰ 8 ਮੋਗਾ ਵਜੋਂ ਕੀਤੀ ਹੈ। ਮ੍ਰਿਤਕ ਦੀ ਪਤਨੀ ਵੱਲੋਂ ਆਪਣੇ ਪਤੀ ਤਰੁਣ ਦੇ 12 ਮਾਰਚ ਤੋਂ ਅਚਾਨਕ ਲਾਪਤਾ ਹੋਣ ਸਬੰਧੀ ਦਰਖਾਸਤ ਦਿੱਤੀ ਗਈ ਸੀ । ਬੁੱਧਵਾਰ ਸਵੇਰੇ ਪੁਲਿਸ ਨੂੰ ਨਹਿਰ ਚੋਂ ਇਕ ਲਾਸ਼ ਮਿਲੀ ਸੀ ਜਿਸ ਦੀ ਪਛਾਣ ਤਰੁਣ ਨਰੂਲਾ ਵਜੋਂ ਹੋਈ । ਪੁਲਿਸ ਨੇ ਮੌਕੇ ਤੋਂ ਐਕਟਿਵਾ ਸਕੂਟੀ, ਬੂਟ ਤੇ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ । ਮ੍ਰਿਤਕ ਨੌਜਵਾਨ ਤਰੁਣ ਆੜਤੀਆ ਸੀ ਅਤੇ ਚੌਲਾਂ ਦੀ ਦਲਾਲੀ ਦਾ ਕੰਮ ਕਰਦਾ ਸੀ ।‌ ਪੁਲਿਸ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਰਖਵਾਇਆ ਗਿਆ ਹੈ।

error: Content is protected !!