Skip to main content

Gee 98News

ਅੰਮ੍ਰਿਤਪਾਲ ਸਿੰਘ ਦਾ ਸਾਥ ਕਦੇ ਵੀ ਨਹੀਂ ਛੱਡਾਂਗੀ – ਪਤਨੀ ਕਿਰਨਦੀਪ ਕੌਰ

ਕਿਹਾ – ਮੈਂ ਇਸ ਸਥਿਤੀ ਤੋਂ ਭੱਜਣ ਵਾਲੀ ਨਹੀਂ ਹਾਂ

ਚੰਡੀਗੜ੍ਹ -ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਖਿਲਾਫ ਚੱਲ ਰਹੀ ਪੁਲਿਸ ਕਾਰਵਾਈ ਸਬੰਧੀ ਉਸ ਦੀ ਪਤਨੀ ਕਿਰਨਦੀਪ ਕੌਰ ਨੇ ਸਵਾਲ ਖੜ੍ਹੇ ਕੀਤੇ ਹਨ । ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ, ਉਹ ਗੈਰ-ਕਾਨੂੰਨੀ ਹੈ। ਸਰਕਾਰ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ, ਪਰ ਜਿਸ ਤਰ੍ਹਾਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ, ਉਹ ਸਹੀ ਨਹੀਂ ਹੈ। ਕਿਸੇ ਨੂੰ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ। ਅੰਮ੍ਰਿਤਪਾਲ ਸਿੰਘ ਖਿਲਾਫ ਕੀਤੀ ਸਖਤ ਕਾਨੂੰਨੀ ਕਾਰਵਾਈ ਤੋਂ ਬਾਅਦ ਵੀ ਕਿਰਨਦੀਪ ਕੌਰ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਉਤੇ ਆਪਣੇ ਪਤੀ ਅੰਮ੍ਰਿਤਪਾਲ ਦਾ ਸਾਥ ਨਹੀਂ ਛੱਡੇਗੀ। ‘ਦਿ ਵੀਕ’ ਨੂੰ ਦਿੱਤੇ ਇੰਟਰਵਿਊ ‘ਚ ਕਿਰਨਦੀਪ ਨੇ ਦਾਅਵਾ ਕੀਤਾ ਕਿ ਉਸ ਨੂੰ ਅੰਮ੍ਰਿਤਪਾਲ ਸਿੰਘ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਉਹ ਉਸ ਦਾ ਸਾਥ ਕਿਸੇ ਵੀ ਕੀਮਤ ਉਤੇ ਨਹੀਂ ਛੱਡੇਗੀ। ਉਸਨੇ ਕਿਹਾ ਕਿ “ਅੰਮ੍ਰਿਤਪਾਲ ਨੇ ਮੈਨੂੰ ਦੱਸਿਆ ਸੀ ਕਿ ਉਸ ਨਾਲ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ, ਉਹ ਜਾਣਦਾ ਸੀ। ਜੇਕਰ ਸਰਕਾਰ ਉਸ ਦੇ ਖਿਲਾਫ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਪਰ ਉਸ ਨੇ ਮੈਨੂੰ ਕਦੇ ਨਹੀਂ ਦੱਸਿਆ ਕਿ ਉਸ ਦਾ ਇਸ ਤਰ੍ਹਾਂ ਪਿੱਛਾ ਕੀਤਾ ਜਾ ਸਕਦਾ ਹੈ, ਜਿਸ ਤਰ੍ਹਾਂ ਇਹ ਕੀਤਾ ਜਾ ਰਿਹਾ ਹੈ, ਉਹ ਗਲਤ ਹੈ। ਆਪਣੇ ਉਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਰਨਦੀਪ ਕੌਰ ਨੇ ਕਿਹਾ, ‘ਮੈਂ ਇਸ ਸਥਿਤੀ ਤੋਂ ਭੱਜਣ ਵਾਲੀ ਨਹੀਂ ਹਾਂ। ਇਲਜ਼ਾਮ ਹੈ ਕਿ ਮੇਰੇ ਯੂਕੇ ਵਿੱਚ ਲਿੰਕ ਹਨ ਜਾਂ ਮੈਂ ਕੁਝ ਗੈਰ-ਕਾਨੂੰਨੀ ਕਰ ਰਹੀ ਹਾਂ। ਮੈਂ ਇੱਥੇ ਕਾਨੂੰਨੀ ਤੌਰ ਉਤੇ ਹਾਂ। ਮੈਂ ਇੱਥੇ 180 ਦਿਨ ਰਹਿ ਸਕਦੀ ਹਾਂ। ਮੈਨੂੰ ਇੱਥੇ ਆਏ ਦੋ ਮਹੀਨੇ ਹੋ ਗਏ ਹਨ। ਮੈਂ ਕਾਨੂੰਨ ਦੇ ਵਿਰੁੱਧ ਨਹੀਂ ਜਾਵਾਂਗੀ ਅਤੇ ਨਿਰਧਾਰਤ ਸਮੇਂ ਤੋਂ ਅੱਗੇ ਨਹੀਂ ਰਹਾਂਗੀ।

error: Content is protected !!