Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਸਰਕਾਰ ਦਾ ਬਜਟ ਦਲਿਤ ਅਤੇ ਗਰੀਬ ਵਿਰੋਧੀ – ਬਸਪਾ

Nirmal Pandori by Nirmal Pandori
04/05/2023
in ਬਰਨਾਲਾ ਆਸ-ਪਾਸ
Reading Time: 1 min read
A A
0
ਪੰਜਾਬ ਸਰਕਾਰ ਦਾ ਬਜਟ ਦਲਿਤ ਅਤੇ ਗਰੀਬ ਵਿਰੋਧੀ – ਬਸਪਾ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਬਜਟ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਬਰਨਾਲਾ 5 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਜੋ ਬਜਟ ਪੇਸ਼ ਕੀਤਾ ਹੈ ਉਸ ਵਿੱਚ ਗਰੀਬ ਮਜ਼ਦੂਰ ਵਰਗ ਅਤੇ ਦਲਿਤ ਪਛੜੇ ਵਰਗਾਂ ਲਈ ਕੁਛ ਵੀ ਨਹੀਂ ਰੱਖਿਆ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਸਥਾਨਕ ਜ਼ਿਲ੍ਹਾ ਦਫ਼ਤਰ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਦੇ ਨਾਂ ‘ਤੇ ਹਰ ਵਰਗ ਦੀਆਂ ਵੋਟਾਂ ਲੈ ਕੇ ਸਰਕਾਰ ਬਣਾਉਣ ਤੋਂ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਉੱਪਰ ਹਾਲੀਆ ਪਾਸ ਕੀਤੇ ਬਜਟ ਦੌਰਾਨ ਗਰੀਬ ਵਰਗ ਨਾਲ ਕੋਝਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਪੁਰਜ਼ੋਰ ਨਿੰਦਾ ਕਰਦੀ ਹੈ। ਇਸ ਸਮੇਂ ਉਹਨਾਂ ਨਾਲ ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਜ਼ਿਲ੍ਹਾ ਪ੍ਰਧਾਨ ਮਾ: ਮੇਵਾ ਸਿੰਘ ਧਨੌਲਾ, ਸੀਨੀਅਰ ਆਗੂ ਡਾਕਟਰ ਮੱਖਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਜਥੇਦਾਰ ਜਗਰੂਪ ਸਿੰਘ ਪੱਖੋ ਕਲਾਂ, ਜੋਗਿੰਦਰ ਸਿੰਘ ਅਲੀਪੁਰ ਖ਼ਾਲਸਾ, ਪਵਿੱਤਰ ਸਿੰਘ ਸੰਗਰੂਰ, ਦਾਰਾ ਸਿੰਘ ਖਾਲਸਾ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਖੁਰਦ, ਦਰਸ਼ਨ ਸਿੰਘ ਤਪਾ, ਜਸਵੀਰ ਸਿੰਘ ਜੱਸੀ, ਬੂਟਾ ਖਾਂ ਕੋਟਦੁੱਨਾ, ਗੁਰਮੀਤ ਸਿੰਘ ਪੱਖੋ, ਜਨਕ ਸਿੰਘ ਬਦਰਾ, ਨਛੱਤਰ ਸਿੰਘ ਕੋਟਦੁੱਨਾ, ਕੁਲਦੀਪ ਸਿੰਘ ਭੋਲਾ ਛੀਨੀਵਾਲ, ਮਹਿੰਦਰ ਸਿੰਘ ਧਨੌਲਾ ਖੁਰਦ ਆਦਿ ਆਗੂ ਹਾਜ਼ਰ ਸਨ। ਇਸ ਸਮੇਂ ਬੂਟਾ ਖਾਂ ਕੋਟਦੁੱਨਾ ਨੂੰ ਹਲਕਾ ਭਦੌੜ ਦੇ ਮੀਤ ਪ੍ਰਧਾਨ, ਕੁਲਦੀਪ ਸਿੰਘ ਭੋਲਾ ਨੂੰ ਹਲਕਾ ਮਹਿਲ ਕਲਾਂ ਦੇ ਖਜ਼ਾਨਚੀ ਅਤੇ ਕੌਰ ਸਿੰਘ ਨੂੰ ਹਲਕਾ ਬਰਨਾਲਾ ਦੇ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਬਸਪਾ ਆਗੂਆਂ ਵੱਲੋਂ ਰੋਸ ਵਜੋਂ ਬਜਟ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

05/10/2026
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ  ਲਗਾਇਆ ਧਰਨਾ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ ਲਗਾਇਆ ਧਰਨਾ

05/07/2026
Load More
Tags: #barnalanews#punjabnews
Previous Post

ਰਾਮ ਤੀਰਥ ਮੰਨਾ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Next Post

ਕਿਸਾਨ ਆਧੁਨਿਕ ਨਵੀਨਤਮ ਵਿਗਿਆਨਕ ਖੇਤੀ ਅਪਣਾ ਕੇ ਵਧੀਆ ਮੁਨਾਫਾ ਕਮਾ ਸਕਦੇ ਹਨ : ਕੈਬਨਿਟ ਮੰਤਰੀ

Nirmal Pandori

Nirmal Pandori

Related Posts

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼
ਬਰਨਾਲਾ ਆਸ-ਪਾਸ

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

by Nirmal Pandori
05/10/2026
ਇਹੀ ਮੁੱਦਾ ਸੁਖਪਾਲ ਖਹਿਰਾ ਨੇ ਚੁੱਕਿਆ ਸੀ…ਜਦੋਂ ਸਾਰੇ ਉਹਦੇ ਮਗਰ ਪੈ ਗਏ ਸਨ…!
ਬਰਨਾਲਾ ਆਸ-ਪਾਸ

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

by Nirmal Pandori
05/10/2026
ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ  ਲਗਾਇਆ ਧਰਨਾ
ਬਰਨਾਲਾ ਆਸ-ਪਾਸ

ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਨਵੇਂ ਮੋਬਾਈਲ ਫੋਨ ਲੈਣ ਲਈ ਲਗਾਇਆ ਧਰਨਾ

by Nirmal Pandori
05/07/2026
ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ
ਬਰਨਾਲਾ ਆਸ-ਪਾਸ

ਕਾਂਗਰਸ ਨੇ ਕੌਂਸਲਰ ਅਜੇ ਕੁਮਾਰ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…ਐਸਸੀ ਡਿਪਾਰਟਮੈਂਟ ਦਾ ਬਣਾਇਆ ਸੂਬਾ ਸਕੱਤਰ

by Nirmal Pandori
05/07/2026
ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ
ਬਰਨਾਲਾ ਆਸ-ਪਾਸ

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

by Nirmal Pandori
05/07/2026
…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ
ਬਰਨਾਲਾ ਆਸ-ਪਾਸ

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

by Nirmal Pandori
05/06/2026
Load More
Next Post
ਕਿਸਾਨ ਆਧੁਨਿਕ ਨਵੀਨਤਮ ਵਿਗਿਆਨਕ ਖੇਤੀ ਅਪਣਾ ਕੇ ਵਧੀਆ ਮੁਨਾਫਾ ਕਮਾ ਸਕਦੇ ਹਨ : ਕੈਬਨਿਟ ਮੰਤਰੀ

ਕਿਸਾਨ ਆਧੁਨਿਕ ਨਵੀਨਤਮ ਵਿਗਿਆਨਕ ਖੇਤੀ ਅਪਣਾ ਕੇ ਵਧੀਆ ਮੁਨਾਫਾ ਕਮਾ ਸਕਦੇ ਹਨ : ਕੈਬਨਿਟ ਮੰਤਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਪਿੰਡ ਠੁੱਲੇਵਾਲ ‘ਚ 65 ਸਾਲ ਦੀ ਔਰਤ ਨੇ ਪੀਤੀ ਸਪਰੇਅ…aap ਦੀ ਮਹਿਲਾ ਆਗੂ ਦੇ ਪਰਿਵਾਰ ‘ਤੇ ਲੱਗੇ ਦੋਸ਼

ਨਗਰ ਨਿਗਮ ਚੋਣਾਂ…ਜੋਗੀ ਉੱਤਰ ਪਹਾੜੋ ਆਏ, ਵੰਝਲੀ ਦੀ ਹੂਕ ਸੁਣਕੇ…!

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਨੇ ਸਿਕੰਜਾ ਹੋਰ ਕਸਿਆ

ਸਾਰੇ ਪਿੰਡ ਦੀ ਜਾਨ ਜੋਖ਼ਮ ‘ਚ ਪਾ ਕੇ ਕੀਤੀ ਗੈਸ ਦੀ ਚੋਰੀ…ਉਪਭੋਗਤਾ ਔਰਤ ਦੇ ਖ਼ਿਲਾਫ਼ ਮਾਮਲਾ ਦਰਜ

– ਹੁਣ ਬੇਅਦਬੀ ਕਾਨੂੰਨ ‘ਚ ਤਬਦੀਲੀ ਜਾਂ ਵਾਪਸੀ ਸੰਭਵ ਨਹੀਂ- CM ਭਗਵੰਤ ਮਾਨ

ਭੰਬਲਭੂਸਾ : ਪੰਜਾਬ ਤੋਂ aap ਸੰਸਦ ਨੂੰ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਜਨਮਦਿਨ ਦੀ ਮੁਬਾਰਕਬਾਦ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend