Gee 98News

ਖੰਨਾ ‘ਚ ਵਿਦੇਸ਼ੀ ਵਿਦਿਆਰਥਣ ਬਣੀ, ਵਿਦੇਸ਼ੀ ਵਿਦਿਆਰਥੀ ਦੀ ਹਵਸ ਦਾ ਸ਼ਿਕਾਰ

ਲੁਧਿਆਣਾ 19 ਅਪ੍ਰੈਲ ( ਜੀ98 ਨਿਊਜ਼ ਸਰਵਿਸ)-ਪੰਜਾਬ ਦੇ ਖੰਨਾ ਸ਼ਹਿਰ ਵਿੱਚ ਇੱਕ ਵਿਦੇਸ਼ੀ ਵਿਦਿਆਰਥਣ ਨਾਲ ਵਿਦੇਸ਼ੀ ਵਿਦਿਆਰਥੀ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜ੍ਹਤ ਵਿਦਿਆਰਥਣ ਜ਼ਿੰਬਾਬਵੇ ਦੀ ਹੈ ਇੱਥੇ ਮੁਲਜ਼ਮ ਵਿਦਿਆਰਥੀ ਅਫਰੀਕੀ ਦੇਸ਼ ਲਾਈਬੇਰੀਆ ਦਾ ਰਹਿਣ ਵਾਲਾ ਹੈ। ਪੀੜ੍ਹਤਾ ਮੰਡੀ ਗੋਬਿੰਦਗੜ੍ਹ ਦੀ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਅਤੇ ਕਿਰਾਏ ‘ਤੇ ਰਹਿੰਦੀ ਹੈ ।‌ ਜਾਣਕਾਰੀ ਅਨੁਸਾਰ ਪੀੜ੍ਹਤ ਵਿਦਿਆਰਥਣ‌ ਜਦ ਆਪਣੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ‘ਤੇ ਰਹਿੰਦੇ ਵਿਦੇਸ਼ੀ ਵਿਦਿਆਰਥੀਆਂ ਕੋਲ ਗਈ, ਜੋ ਖੰਨਾ ਦੇ ਇਕ ਕਾਲਜ ਵਿਚ ਪੜ੍ਹਦੇ ਹਨ । ਉਸ ਵੇਲੇ ਉੱਥੇ ਮੁਲਜ਼ਮ ਦੇ ਕੁਝ ਹੋਰ ਦੋਸਤ ਵੀ ਹਾਜ਼ਰ ਸਨ । ਮੁਲਜ਼ਮ ਵਿਦਿਆਰਥੀ ਨੇ ਪੀੜ੍ਹਤਾ ਨੂੰ ਰਸੋਈ ਵਿੱਚ ਖਾਣਾ ਬਣਾਉਣ ਲਈ ਕਿਹਾ ਅਤੇ ਜਦੋਂ ਉਹ ਰਸੋਈ ਵਿੱਚ ਖਾਣਾ ਬਣਾ ਰਹੀ ਤਾਂ ਮੁਲਜ਼ਮ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਪ੍ਰੰਤੂ ਇਨਕਾਰ ਕਰਨ ‘ਤੇ ਉਸ ਨਾਲ ਜ਼ਬਰਦਸਤੀ ਕੀਤੀ । ਇਸੇ ਦੌਰਾਨ ਕਿਸੇ ਕਾਰਨ ਰਸੋਈ ਵਿੱਚ ਅੱਗ ਲੱਗ ਗਈ ਅਤੇ ਪੀੜ੍ਹਤ ਲੜਕੀ ਓਥੋਂ ਨਿਕਲ ਕੇ ਕਿਸੇ ਤਰ੍ਹਾਂ ਪੁਲਿਸ ਕੋਲ ਪੁੱਜੀ। ਪੁਲਿਸ ਵੱਲੋਂ ਕਰਵਾਏ ਪੀੜ੍ਹਤਾ ਦੀ ਮੈਡੀਕਲ ਜਾਂਚ ਵਿੱਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ । ਪੁਲਿਸ ਨੇ ਮੁਲਜ਼ਮ ਵਿਦੇਸ਼ੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

error: Content is protected !!