Gee 98News

ਆਬਾਦੀ : ਚੀਨ ਨੂੰ ਪਛਾੜ ਕੇ ਭਾਰਤ ਚੋਟੀ ‘ਤੇ- ਸੰਯੁਕਤ ਰਾਸ਼ਟਰ

ਚੰਡੀਗੜ੍ਹ – ਜਨਸੰਖਿਆ ਦੇ ਅੰਕੜਿਆਂ ਵਿਚ ਭਾਰਤ ਵੱਲੋਂ ਚੀਨ ਨੂੰ ਪਛਾੜਨ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਨੇ ਵੀ ਕਰ ਦਿੱਤੀ ਹੈ। ‌ ਗ਼ੌਰਤਲਬ ਹੈ ਕਿ ਇਸ ਵਰ੍ਹੇ ਜਨਵਰੀ ਵਿਚ ਭਾਰਤ ਵੱਲੋਂ ਜਨਸੰਖਿਆ ਦੇ ਮਾਮਲੇ ਵਿੱਚ ਚੀਨ ਤੋਂ ਅੱਗੇ ਨਿਕਲ ਜਾਣ ਦੀਆਂ ਖ਼ਬਰਾਂ ਆਈਆਂ ਸਨ ਅਤੇ ਹੁਣ ਇਹਨਾਂ ਖ਼ਬਰਾਂ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਨੇ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੀ ਚੀਨ ਨਾਲੋਂ ਅਬਾਦੀ 29 ਲੱਖ ਜ਼ਿਆਦਾ ਹੈ । ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 1 ਅਰਬ 42 ਕਰੋੜ 86 ਲੱਖ ਹੈ ਜਦ ਕਿ ਚੀਨ ਦੀ ਅਬਾਦੀ 1 ਅਰਬ 42 ਕਰੋੜ 57 ਲੱਖ ਹੈ । ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਦੇ ਲੋਕਾਂ ਦੀ ਜੀਵਨ ਸੰਭਾਵਨਾ ਭਾਰਤ ਦੇ ਮੁਕਾਬਲੇ ਕਿਤੇ ਬੇਹਤਰ ਹੈ। ਚੀਨ ਵਿੱਚ ਔਰਤਾਂ ਦੀ ਔਸਤ ਉਮਰ 82 ਸਾਲ ਅਤੇ ਮਰਦਾਂ ਦੀ 76 ਸਾਲ ਮੰਨੀ ਗਈ ਹੈ ਜਦ ਕਿ ਭਾਰਤ ਵਿਚ ਔਰਤਾਂ ਦੀ ਔਸਤ ਉਮਰ 74 ਸਾਲ ਅਤੇ ਮਰਦਾਂ ਦੀ ਔਸਤ ਉਮਰ 71 ਸਾਲ ਹੈ ।

error: Content is protected !!