Gee 98News

ਐਸਡੀਐਮ ਨੇ ਦਿੱਤੇ ਸਕੂਲ਼ੀ ਵਾਹਨਾਂ ਦੀ ਚੈਕਿੰਗ ਦੇ ਹੁਕਮ

ਬਰਨਾਲਾ 21 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰੰਘ ਵੱਲੋਂ ਇੱਥੇ ਆਪਣੇ ਦਫ਼ਤਰ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਟ੍ਰੈਫਿਕ ਪੁਲੀਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐਸਡੀਐਮ ਨੇ ਆਖਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੇ ਵਾਹਨਾਂ ਦੇ ਲੋੜੀਂਦੇ ਮਾਪਦੰਡ ਯਕੀਨੀ ਬਣਾਏ ਜਾਣ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਵਾਹਨਾਂ ਦੀ ਚੈਕਿੰਗ ਲਈ ਆਉਂਦੇ ਦਿਨੀਂ ਟ੍ਰੈਫਿਕ ਪੁਲੀਸ ਅਤੇ ਡੀਸੀਪੀਓ ਅਫਸਰ ਦੀ ਟੀਮ ਵੱਲੋਂ ਸਾਝੀ ਚੈਕਿੰਗ ਮੁਹਿੰਮ ਵਿੱਢੀ ਜਾਵੇ।
 ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਭਿਸ਼ੇਕ ਸਿੰਗਲਾ ਤੇ ਟ੍ਰੈਫਿਕ ਇੰਚਾਰਜ ਹਰਵਿੰਦਰ ਸਿੰਘ ਹਾਜ਼ਰ ਸਨ।

error: Content is protected !!